Saturday, 9 February 2013

ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ--2013


ਲੁਧਿਆਣਾ---ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਭਵਨ ਵਿਖੇ ਬਾਈ ਮੱਲ੍ਹ ਸਿੰਘ ਯਾਦਗਾਰੀ ਪੁਰਸਕਾਰ ਸਮਾਗਮ ਕਰਵਾਇਆ ਗਿਆ, ਜਿਸ 'ਚ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਕੁਲਪਤੀ ਡਾ: ਐਸ. ਐਸ. ਜੌਹਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲ 'ਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਉਘੇ ਨਾਵਲਕਾਰ ਮਿੱਤਰ ਸੈਨ ਮੀਤ, ਉਘੇ ਰੰਗਕਰਮੀ ਕੇਵਲ ਧਾਲੀਵਾਲ, ਸੰਸਥਾ ਦੇ ਪ੍ਰਧਾਨ ਇੰਜੀਨੀਅਰ ਕਰਮਜੀਤ ਸਿੰਘ ਔਜਲਾ ਤੇ ਨੈਸ਼ਨਲ ਐਵਾਰਡੀ ਪ੍ਰਸਿੱਧ ਗ਼ਜ਼ਲਗੋ ਸ੍ਰੀਮਤੀ ਗੁਰਚਰਨ ਕੌਰ ਕੋਚਰ ਸ਼ਾਮਿਲ ਹੋਏ | ਇਸ ਮੌਕੇ ਪੰਜਾਬੀ ਸਾਹਿਤ ਜਗਤ ਦੀਆਂ ਦੋ ਪ੍ਰਮੁੱਖ ਸਖਸ਼ੀਅਤਾਂ ਕੇਵਲ ਧਾਲੀਵਾਲ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਕ੍ਰਮਵਾਰ ਬਾਈ ਮੱਲ੍ਹ ਸਿੰਘ ਯਾਦਗਾਰੀ ਪੁਰਸਕਾਰ-2013 ਤੇ ਬਾਈ ਮੱਲ੍ਹ ਸਿੰਘ ਯਾਦਗਾਰੀ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਸਭਾ ਦੀ ਜਨਰਲ ਸਕੱਤਰ ਸ੍ਰੀਮਤੀ ਕੋਚਰ ਨੇ ਮੰਚ ਸੰਚਾਲਨ ਕਰਦਿਆਂ ਬਾਈ ਮੱਲ੍ਹ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ ਤੇ ਨਾਲ ਹੀ ਕੇਵਲ ਧਾਲੀਵਾਲ ਦੀਆਂ ਰੰਗਮੰਚ ਦੇ ਖੇਤਰ 'ਚ ਕੀਤੀਆਂ ਗਈਆਂ ਸਿਰਮੌਰ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰੋ: ਗੁਰਇਕਬਾਲ ਸਿੰਘ, ਤਰਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਬਲਵੀਰ ਜਸਵਾਲ, ਪ੍ਰੋ: ਕਿਸ਼ਨ ਸਿੰਘ, ਤਰਲੋਚਨ ਸਿੰਘ ਨਾਟਕਕਾਰ, ਸਵਰਨਜੀਤ ਕੌਰ ਗਰੇਵਾਲ, ਸੁਖਵਿੰਦਰ ਸਿੰਘ, ਜਗਸ਼ਰਨ ਸਿੰਘ ਛੀਨਾ, ਭਾਈ ਰਵਿੰਦਰ ਸਿੰਘ ਦੀਵਾਨਾ, ਇੰਜੀ: ਆਰ. ਪੀ. ਸਿੰਘ, ਰਣਜੀਤ ਸਿੰਘ, ਇੰਜੀ: ਸੁਖਦੇਵ ਸਿੰਘ ਲਾਜ਼, ਗੁਰਦੀਸ਼ ਕੌਰ ਗਰੇਵਾਲ, ਅਮਰਜੀਤ ਸ਼ੇਰਪੁਰੀ, ਗੁਰਨਾਮ ਸਿੰਘ ਕੋਮਲ, ਰਘਬੀਰ ਸਿੰਘ ਸੰਧੂ, ਦਰਸ਼ਨ ਸਿੰਘ, ਸਰਬਜੀਤ ਵਿਰਦੀ, ਮਨਿੰਦਰਜੀਤ ਕੌਰ ਔਜਲਾ, ਸੰਪੂਰਨ ਸਨਮ, ਰਜਿੰਦਰ ਵਰਮਾ, ਪਰਮਜੀਤ ਕੌਰ ਮਹਿਕ, ਗੁਰਦੇਵ ਸਿੰਘ, ਹਰਜਿੰਦਰ ਜਵੱਦੀ, ਕੰਵਲ ਵਾਲੀਆ, ਜਸਬੀਰ ਸਿੰਘ ਸੌਹਲ ਆਦਿ ਹਾਜ਼ਰ ਸਨ
Photos

Vedio    https://www.youtube.com/watch?feature=player_embedded&v=PJEsI9oJPyI     by Jasbir Sohal

Thursday, 5 July 2012

ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਸਮਾਗਮ 2012


ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਸਰਬਰਿੰਦਰ ਕੌਰ, ਬਲਜੀਤ ਕੌਰ, ਇੰਜ. ਕਰਮਜੀਤ ਸਿੰਘ ਔਜਲਾ, ਪ੍ਰੋ. ਗੁਰਚਰਨ ਕੌਰ ਕੋਚਰ, ਇੰਜ. ਜਸਵੰਤ ਜ਼ਫਰ, ਦਵਿੰਦਰ ਸਿੰਘ ਸੇਖਾ ਅਤੇ ਕੇ.ਐਲ. ਗਰਗ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਸ੍ਰੀ ਔਜਲਾ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ। ਉਪਰੰਤ ਸ੍ਰੀ ਕੇ.ਐਲ. ਗਰਗ ਨੂੰ ‘ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।ਜਿਸ ਵਿਚ 21 ਸੌ ਰੁਪਏ ਦੀ ਨਕਦ ਰਾਸ਼ੀ, ਦੁਸ਼ਾਲਾ, ਸਨਮਾਨ ਪੱਤਰ ਅਤੇ ਮੋਮੈਂਟੋ ਭੇਂਟ ਕੀਤਾ ਗਿਆ। ਪ੍ਰੋ. ਗੁਰਚਰਨ ਕੌਰ ਕੋਚਰ ਨੇ ਸਨਮਾਨਿਤ ਸਖਸ਼ੀਅਤ ਦੇ ਜੀਵਨ ਅਤੇ ਉਨ੍ਹਾਂ ਦੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ। ਪ੍ਰੋ. ਗੁਰਮੇਲ ਸਿੰਘ ਸਿੱਧੂ ਨੇ ਸ੍ਰੀ ਗਰਗ ਬਾਰੇ ਕਾਵਿ-ਚਿੱਤਰ ਪੜ੍ਹਿਆ। ਸਮਾਗਮ ਦੌਰਾਨ ਦੂਜੀ ਸਨਮਾਨਿਤ ਹੋਣ ਵਾਲੀ ਸਖਸ਼ੀਅਤ ਡਾ. ਅਮਰ ਕੋਮਲ ਦੇ ਤਬੀਅਤ ਖਰਾਬ ਹੋਣ ਕਾਰਨ ਨਾ ਪੁੱਜਣ ’ਤੇ ਇਹ ਸਨਮਾਨ ਪ੍ਰੋ. ਕ੍ਰਿਸ਼ਨ ਸਿੰਘ ਨੇ ਪ੍ਰਾਪਤ ਕੀਤਾ ਜਿਸ ਵਿਚ ਦੁਸ਼ਾਲਾ, ਸਨਮਾਨ ਪੱਤਰ ਅਤੇ ਮੋਮੈਂਟੋ ਭੇਂਟ ਕੀਤਾ ਗਿਆ।


ਡਾ. ਕੋਮਲ ਦੇ ਜੀਵਨ ਅਤੇ ਸਾਹਿਤ ਸਫਰ ਬਾਰੇ ਪ੍ਰੋ. ਕ੍ਰਿਸ਼ਨ ਸਿੰਘ ਨੇ ਹੀ ਵਿਚਾਰ ਸਾਂਝੇ ਕੀਤੇ। ਦੋਵਾਂ ਸਨਮਾਨਿਤ ਸਖਸ਼ੀਅਤਾਂ ਬਾਰੇ ਪ੍ਰਸ਼ੰਸਾ ਪੱਤਰ ਬਲਬੀਰ ਕੌਰ ਪੰਧੇਰ ਅਤੇ ਮਨਿੰਦਰਜੀਤ ਕੌਰ ਔਜਲਾ ਨੇ ਪੜ੍ਹੇ। ਉੱਘੇ ਪੱਤਰਕਾਰ ਅਤੇ ਸਾਹਿਤਕਾਰ ਹਰਬੀਰ ਸਿੰਘ ਭੰਵਰ ਨੇ ਬਾਈ ਮੱਲ ਸਿੰਘ ਬਾਰੇ ਜਾਣਕਾਰੀ ਦਿੱਤੀ।
ਪ੍ਰਧਾਨਗੀ ਭਾਸ਼ਨ ਵਿਚ ਬਲਜੀਤ ਕੌਰ ਨੇ ਲੇਖਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਸਰਬਰਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਸਾਰ ਅਤੇ ਵਿਕਾਸ ਲਈ ਹਰ ਪੰਜਾਬੀ ਆਪਣਾ ਯੋਗਦਾਨ ਪਾਵੇ।
ਇੱਕ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਰਵਿੰਦਰ ਸਿੰਘ ਦੀਵਾਨਾ, ਅਮਰਜੀਤ ਸ਼ੇਰਪੁਰੀ, ਕੁਲਵਿੰਦਰ ਕੌਰ ਕਿਰਨ, ਗੁਰਸ਼ਰਨ ਸਿੰਘ ਨਰੂਲਾ, ਗੁਰਨਾਮ ਸਿੰਘ ਕੋਮਲ, ਗੁਰਵਿੰਦਰ ਸ਼ੇਰ ਗਿੱਲ, ਬੁੱਧ ਸਿੰਘ ਨੀਲੋਂ, ਪ੍ਰੋ. ਰਵਿੰਦਰ ਭੱਠਲ, ਜੁਗਿੰਦਰ ਸਿੰਘ ਕੰਗ, ਸੰਪੂਰਨ ਸਨਮ, ਰਾਜਿੰਦਰ ਨਾਥ, ਡਾ. ਸੁਰੇਸ਼ ਬੱਧਣ, ਸੁਰਜੀਤ ਸਿੰਘ ਲਾਂਬੜਾ, ਪ੍ਰਿੰ. ਨਿਰਮਲ ਸਤਪਾਲ, ਗੁਰਸ਼ਰਨ ਸਿੰਘ ਛੀਨਾ ਆਦਿ ਨੇ ਹਿੱਸਾ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਇੰਦਰਜੀਤ ਪਾਲ ਕੌਰ ਭਿੰਡਰ, ਈਸ਼ਰ ਸਿੰਘ ਸੋਬਤੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਹਰਭਜਨ ਫਲੇਵਾਲਵੀ, ਹਰਜਿੰਦਰ ਜਵੱਦੀ, ਅਮਰਜੀਤ ਮੋਹੀ, ਲਾਭ ਸਿੰਘ, ਡਾ. ਵਾਈ.ਐਸ. ਵਾਲੀਆ, ਸਾਬਕਾ ਸਰਪੰਚ ਕਰਤਿੰਦਰ ਪਾਲ ਸਿੰਘ,  ਇੰਜ. ਜੇ.ਬੀ. ਸਿੰਘ ਕੋਚਰ ਆਦਿ ਹਾਜ਼ਰ ਸਨ। ਸਭਾ ਦੇ ਸੀਨੀ. ਮੀਤ ਪ੍ਰਧਾਨ ਦਵਿੰਦਰ ਸਿੰਘ ਸੇਖਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਪ੍ਰੋ. ਗੁਰਚਰਨ ਕੌਰ ਕੋਚਰ ਨੇ ਬਾਖੂਬੀ ਨਿਭਾਈ।

PHOTOS  
 

Friday, 23 September 2011

'ਡਾਇਰੀ ਦੇ ਪੰਨੇ' ਦਾ ਸਤਵਾਂ ਐਡੀਸ਼ਨ ਲੋਕ ਅਰਪਣ


ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਮਾਨਯੋਗ ਸੇਵਾ ਸਿੰਘ ਸੇਖਵਾਂ ਨੇ ਅਜ ਇਥੇ ਪੰਜਾਬੀ ਭਵਨ ਲੁਧਿਆਣਾ ਵਿਖੇ ਸਿਰਜਣਧਾਰਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸੀਨੀਅਰ ਪੱਤਰਕਾਰ ਹਰਬੀਰ ਸਿੰਘ ਭੰਵਰ ਦੀ ਪੁਸਤਕ "ਡਾਇਰੀ ਦੇ ਪੰਨੇ" ਦਾ ਸਤਵਾਂ ਐਡੀਸ਼ਨ ਲੋਕ ਅਰਪਣ ਕੀਤਾ। ਇਸ ਮੌਕੇ 'ਤੇ ਸੇਖਵਾਂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਹਰਬੀਰ ਸਿੰਘ ਭੰਵਰ ਨੇ ਜੋ ਇਤਿਹਾਸ ਆਪਣੇ ਪਿੰਡੇ 'ਤੇ ਹਢਾਇਆ ਤੇ ਉਸ ਨੂੰ 'ਡਾਇਰੀ ਦੇ ਪੰਨੇ' ਰਾਹੀਂ ਲੋਕਾਂ ਦੇ ਸਨਮੁੱਖ ਕੀਤਾ ਹੈ, ਸ਼ਾਇਦ ਹੀ ਹੋਰ ਕੋਈ ਕਰ ਸਕਦਾ ਸੀ। ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿਲ, ਪ੍ਰਵਾਸੀ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ, ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਅਤੇ ਪ੍ਰਿੰ: ਪ੍ਰੇਮ ਸਿੰਘ ਬਜਾਜ ਸ਼ਾਮਿਲ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਲਬੀਰ ਕੌਰ ਪੰਧੇਰ ਨੇ ਬਾਖ਼ੂਬੀ ਨਿਭਾਉਂਦਿਆਂ ਹੋਇਆਂ  ਇਸ ਪੁਸਤਕ ਦੇ ਤੱਥਾਂ ਬਾਰੇ ਖੂਬ ਚਾਨਣਾ ਪਾੲਆਿ।

ਸਮਾਗਮ ਨੂੰ ਸੰਬੋਧਨ ਕਰਦਿਆ ਪ੍ਰੋ. ਗਿਲ ਨੇ ਕਿਹਾ ਪੱਤਰਕਾਰ ਭੰਵਰ ਦੀ ਪੁਸਤਕ ਡਾਇਰੀ ਦੇ ਪੰਨੇ ਹੀ ਨਹੀਂ, ਸਗੋਂ ਰੱਤ ਨਾਲ ਭਿੱਜੇ ਵਰਕੇ ਹਨ। ਇਸ ਪੁਸਤਕ ਦਾ ੭ਵਾਂ ਐਡੀਸ਼ਨ ਛਪਣਾ ਲੇਖਕ ਦੀ ਵੱਡੀ ਪ੍ਰਾਪਤੀ ਹੈ।
ਸ੍ਰੀ ਸੇਖਾ ਨੇ ਪੱਤਰਕਾਰ  ਭੰਵਰ ਨਾਲ ਆਪਣੀ ਦੋਸਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਭੰਵਰ ਨੇ ਪੰਜਾਬ ਵਿਚ ਖਾੜਕੂ ਲਹਿਰ ਸਮੇਂ ਬਹੁਤਾ ਸਮਾਂ ਅੰਮ੍ਰਿਤਸਰ ਰਹਿ ਕੇ ਮਾਝਾ ਖੇਤਰ ਵਿਚ ਵਾਪਰ ਰਹੀਆਂ ਹਿਰਦੇਵੇਦਕ ਘਟਨਾਵਾਂ ਦੀ ਰੀਪੋਰਟਿੰਗ ਕੀਤੀ ਅਤੇ ਆਪਣੀ ਖੋਜ ਪੱਤਰਕਾਰੀ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ।
ਸ੍ਰੀ ਔਜਲਾ ਨੇ ਕਿਹਾ ਪੰਜਾਬੀ ਵਿਚ ਕਿਸੇ ਪੁਸਤਕ ਦਾ ਸਤਵਾਂ ਐਡੀਸ਼ਨ ਛਪਣਾ ਇਕ ਬਹੁਤ ਵੱਡੀ ਪ੍ਰਾਪਤੀ ਹੈ, ਸਕੂਲ ਕਾਲਜ ਦੀਆਂ ਪਾਠ ਪੁਸਤਕਾਂ ਦੀਆਂ ਤਾਂ ਕਈ ਕਈ ਐਡੀਸ਼ਨਾਂ ਛਪ ਜਾਂਦੀਆਂ ਹਨ, ਪਰ ਆਮ ਪੰਜਾਬੀ ਪੁਸਤਕਾਂ ਪਹਿਲੀ ਐਡੀਸ਼ਨ ਤਕ ਹੀ ਸੀਮਤ ਰਹਿੰਦੀਆਂ ਹਨ। 
ਪ੍ਰਿੰ: ਬਜਾਜ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਬਾਰੇ ਇਹ ਪਹਿਲੀ ਪੁਸਤਕ ਹੈ ਅਤੇ ਸੱਚਾਈ ਨੂੰ ਬਿਆਨਦੀ ਹੋਈ ਇਹ ਇਤਿਹਾਸਿਕ ਦਸਤਾਵੇਜ਼ ਬਣ ਗਈ ਹੈ।
ਸ੍ਰੀ ਭੰਵਰ ਨੇ ਦਸਿਆ ਕਿ ਇਸ ਪੁਸਤਕ ਦੀ ਅੰਗਰੇਜ਼ੀ, ਹਿੰਦੀ ਤੇ ਬੰਗਾਲੀ ਭਾਸ਼ਾ ਵਿਚ ਵੀ ਐਡੀਸ਼ਨਾਂ ਛਪ ਰਹੀਆਂ ਹਨ। ਇਸ ਪੁਸਤਕ ਨੇ ਉਨ੍ਹਾਂ ਨੂੰ ਬਹੁਤ ਮਸ਼ਹੂਰੀ ਦਿਲਵਾਈ ਹੈ।
ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਪੁਸਤਕ ਮਾਨਯੋਗ ਸੇਵਾ ਸਿੰਘ ਸੇਖਵਾਂ ਨੂੰ ਭੇਟ ਕੀਤੀ।
ਇਸ ਸਮਾਗਮ ਵਿਚ ਹੋਰਨਾਂ ਦੇ ਇਲਾਵਾ ਅਵਤਾਰ ਸਿੰਘ ਸੇਖਵਾਂ, ਪ੍ਰੀਤਮ ਸਿੰਘ ਭਰੋਵਾਲ, ਸੰਤੋਖ ਸਿੰਘ ਸੁਖਾਣਾ, ਦਵਿੰਦਰ ਸੇਖਾ, ਪ੍ਰੋ: ਰਵਿੰਦਰ ਭੱਠਲ, ਜਸਵੰਤ ਜ਼ਫ਼ਰ, ਸੁਖਦੇਵ ਸਿੰਘ ਲਾਜ, ਇੰਦਰਜੀਤਪਾਲ ਕੌਰ ਭਿੰਡਰ, ਹਰਬੰਸ ਮਾਲਵਾ, ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਹਰੀ ਕ੍ਰਿਸ਼ਨ ਮਾਇਰ, ਲੋਚਨ ਸਿੰਘ ਭਾਨ,  ਸੰਪੂਰਨ ਸਿੰਘ ਸਨਮ, ਰਜਿੰਦਰ ਨਾਥ ਸ਼ਰਮਾ, ਹਰਦੇਵ ਸਿੰਘ ਕਲਸੀ, ਡਾ. ਕੁਲਵਿੰਦਰ ਕੌਰ ਮਿਨਹਾਸ, ਪ੍ਰਗਟ ਸਿੰਘ ਇਕੋਲਾਹਾ, ਦਲਵੀਰ ਕਲੇਰ, ਕੁਲਵਿੰਦਰ ਕੌਰ ਕਿਰਨ, ਰਵਿੰਦਰ ਦੀਵਾਨਾ,  ਜਸਪ੍ਰੀਤ ਕੌਰ ਫ਼ਲਕ, ਗੁਰਸ਼ਰਨ ਸਿੰਘ ਛੀਨਾ, ਗੁਰਸ਼ਰਨ  ਸਿੰਘ ਨਰੂਲਾ, ਜੋਗਿੰਦਰ ਸਿੰਘ ਕੰਗ, ਅਮਰਜੀਤ ਸ਼ੇਰਪੁਰੀ, ਭੁਪਿੰਦਰ ਸਿੰਘ ਸਚਦੇਵਾ, ਰਵਿੰਦਰ ਸਿੰਘ ਸ਼ੇਰਗਿੱਲ, ਇੰਜ.ਸੁਰਜਨ ਸਿੰਘ, ਬੁੱਧ ਸਿੰਘ ਨੀਲੋ, ਬਲਵੰਤ ਸਨੇਹੀ, ਆਦਿ ਹਾਜ਼ਿਰ ਸਨ। 

Wednesday, 31 August 2011

'ਜਿੰਦ ਪੂਣੀ ਦੀਆਂ ਤੰਦਾਂ' ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਸ੍ਰੀ ਦਲਜੀਤ ਸਿੰਘ ਦਰਦੀ ਦਾ ਕਾਵਿ-ਸੰਗ੍ਰਹਿ, 'ਜਿੰਦ ਪੂਣੀ ਦੀਆਂ ਤੰਦਾਂ' ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਸਾਬਕਾ ਜਨਰਲ ਸਕੱਤਰ ਪ੍ਰੋ: ਰਵਿੰਦਰ ਭੱਠਲ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਮੀਤ ਪ੍ਰਧਾਨ ਗੁਰਚਰਨ ਕੌਰ ਕੋਚਰ ਅਤੇ ਦਲਵੀਰ ਸਿੰਘ ਲੁਧਿਆਣਵੀ ਸ਼ਾਮਿਲ ਹੋਏ।  ਡਾ. ਗੁਲਜ਼ਾਰ ਪੰਧੇਰ ਨੇ ਬਾਖ਼ੂਬੀ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਚੰਗੀਆਂ ਪੁਸਤਕਾਂ ਹੀ ਨਿੱਗਰ ਸਮਾਜ ਦੀ ਸਿਰਜਣਾ ਕਰ ਸਕਦੀਆਂ ਹਨ।
ਪ੍ਰੋ: ਗੁਰਭਜਨ ਗਿੱਲ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ 'ਜਿੰਦ ਪੂਣੀ ਦੀਆਂ ਤੰਦਾਂ' ਕਾਵਿ-ਸੰਗ੍ਰਹਿ ਦੀ ਰੂਪ ਸੰਰਚਨਾ ਜਿੱਥੇ ਲੋਕ ਮੁਹਾਵਰੇ ਵਾਲੀਆਂ ਲਿਖਤਾਂ ਨਾਲ ਭਰਪੂਰ ਹੈ, ਉੱਥੇ ਸਾਹਿਤਕ ਵੰਨਗੀਆਂ ਦੀ ਭਰਪੂਰਤਾ ਕਾਰਨ ਵੀ ਮੁੱਲਾਵਾਨ ਹੈ।
ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਸ਼ਬਦਾਵਲੀ ਸੋਚਵੀਂ ਤੇ ਸੁਚੱਜੀ ਹੋਣ ਦੇ ਕਾਰਨ ਹੀ ਇਹ ਪੁਸਤਕ ਪੜ੍ਹਨਯੋਗ, ਸਾਂਭਣਯੋਗ ਹੈ।
ਮੈਡਮ ਗੁਰਚਰਨ ਕੌਰ ਕੋਚਰ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਸ਼ਾਇਰ ਖ਼ੁਦ ਸੁਰ ਸਾਧਕ ਹੋਣ ਦੇ ਕਾਰਨ ਹੀ ਸਾਰੀਆਂ ਰਚਨਾਵਾਂ ਨਿਯਮਬੱਧ ਹਨ।

ਲੁਧਿਆਣਵੀ ਨੇ ਪੇਪਰ ਪੇਸ਼ ਕਰਦਿਆਂ ਕਿਹਾ ਕਿ ਦਲਜੀਤ ਸਿੰਘ ਦਰਦੀ ਦੀ ਸਾਰੀ ਸ਼ਾਇਰੀ ਹੀ  ਪਾਸ਼ਵਿਕ ਬਿਰਤੀਆਂ ਦੀ ਥੇਹ 'ਤੇ ਸੱਚੀਆਂ-ਸੁੱਚੀਆਂ ਕੀਮਤਾਂ ਦਾ ਦੀਵਾ ਜਗਾਉਣ 'ਤੇ ਅਧਾਰਿਤ ਹੈ।
ਇਸ ਮੌਕੇ 'ਤੇ ਦਲਜੀਤ ਸਿੰਘ ਦਰਦੀ ਨੇ ਸਭ ਦਾ ਧਨਵਾਦ ਕਰਦੇ ਹੋਏ ਆਪਣੀਆਂ ਕੁਝ ਕਵਿਤਾਵਾਂ ਦੀ ਪਾਠ ਵੀ ਕੀਤਾ।  ਗੁਰਦਿਆਲ ਸ਼ੌਂਕੀ, ਤ੍ਰੈਲੋਚਨ ਲੋਚੀ, ਕਰਨੈਲ ਸਿਵੀਆ, ਰਵਿੰਦਰ ਦੀਵਾਨਾ, ਅਵਤਾਰ ਸਿੰਘ ਬੱਲ, ਸਰਬਜੀਤ ਵਿਰਦੀ, ਅਮਰਜੀਤ ਸ਼ੇਰਪੁਰੀ, ਆਦਿ ਨੇ ਪੁਸਤਕ 'ਤੇ ਵਿਚਾਰ ਰੱਖੇ। ਉਪਰੰਤ ਕਵੀ ਦਰਬਾਰ ਵਿੱਚ ਦਲੇਰ ਪੰਜਾਬੀ, ਗੁਰਦੀਸ਼ ਕੌਰ ਗਰੇਵਾਲ, ਸੰਪੂਰਣ ਸਿੰਘ ਸਨਮ, ਕੁਲਵਿੰਦਰ ਕੌਰ ਧੀਮਾਨ, ਰਾਜਿੰਦਰ ਨਾਥ ਸ਼ਰਮਾ, ਪਰਮਜੀਤ ਕੌਰ ਮਹਿਕ, ਦਲਬੀਰ ਕਲੇਰ, ਸੁਭਾਸ਼ ਕਲਾਕਾਰ, ਜਗਸ਼ਰਨ ਸਿੰਘ ਛੀਨਾ, ਜੋਗਿੰਦਰ ਸਿੰਘ ਕੰਗ, ਗੁਰਬਚਨ ਸਿੰਘ ਲਾਡਪੁਰੀ, ਬਲਵੰਤ ਸਿੰਘ ਸਨੇਹੀ, ਗੁਰਵਿੰਦਰ ਸਿੰਘ ਸ਼ੇਰਗਿੱਲ, ਇੰਜ: ਸੁਰਜਨ ਸਿੰਘ, ਸੁੱਖ ਧੂਰਕੋਟੀਆ, ਆਦਿ ਨੇ ਆਪੋ-ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ। ਸਮਾਗਮ ਨੂੰ ਚਾਰ ਚੰਨ ਲਗਾਉਣ ਲਈ ਆਏ ਹੋਏ ਸਾਹਿਤ ਪ੍ਰੇਮੀਆਂ ਵਿਚ ਹਰਮਨਦੀਪ ਮਿੰਟਾ, ਜਗਤਾਰ ਸਿੰਘ, ਅਸਵਨੀ ਕੁਮਾਰ, ਆਦਿ ਸ਼ਾਮਲ ਸਨ।