ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਸਰਬਰਿੰਦਰ ਕੌਰ, ਬਲਜੀਤ ਕੌਰ, ਇੰਜ. ਕਰਮਜੀਤ ਸਿੰਘ ਔਜਲਾ, ਪ੍ਰੋ. ਗੁਰਚਰਨ ਕੌਰ ਕੋਚਰ, ਇੰਜ. ਜਸਵੰਤ ਜ਼ਫਰ, ਦਵਿੰਦਰ ਸਿੰਘ ਸੇਖਾ ਅਤੇ ਕੇ.ਐਲ. ਗਰਗ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਸ੍ਰੀ ਔਜਲਾ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ। ਉਪਰੰਤ ਸ੍ਰੀ ਕੇ.ਐਲ. ਗਰਗ ਨੂੰ ‘ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।ਜਿਸ ਵਿਚ 21 ਸੌ ਰੁਪਏ ਦੀ ਨਕਦ ਰਾਸ਼ੀ, ਦੁਸ਼ਾਲਾ, ਸਨਮਾਨ ਪੱਤਰ ਅਤੇ ਮੋਮੈਂਟੋ ਭੇਂਟ ਕੀਤਾ ਗਿਆ। ਪ੍ਰੋ. ਗੁਰਚਰਨ ਕੌਰ ਕੋਚਰ ਨੇ ਸਨਮਾਨਿਤ ਸਖਸ਼ੀਅਤ ਦੇ ਜੀਵਨ ਅਤੇ ਉਨ੍ਹਾਂ ਦੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ। ਪ੍ਰੋ. ਗੁਰਮੇਲ ਸਿੰਘ ਸਿੱਧੂ ਨੇ ਸ੍ਰੀ ਗਰਗ ਬਾਰੇ ਕਾਵਿ-ਚਿੱਤਰ ਪੜ੍ਹਿਆ। ਸਮਾਗਮ ਦੌਰਾਨ ਦੂਜੀ ਸਨਮਾਨਿਤ ਹੋਣ ਵਾਲੀ ਸਖਸ਼ੀਅਤ ਡਾ. ਅਮਰ ਕੋਮਲ ਦੇ ਤਬੀਅਤ ਖਰਾਬ ਹੋਣ ਕਾਰਨ ਨਾ ਪੁੱਜਣ ’ਤੇ ਇਹ ਸਨਮਾਨ ਪ੍ਰੋ. ਕ੍ਰਿਸ਼ਨ ਸਿੰਘ ਨੇ ਪ੍ਰਾਪਤ ਕੀਤਾ ਜਿਸ ਵਿਚ ਦੁਸ਼ਾਲਾ, ਸਨਮਾਨ ਪੱਤਰ ਅਤੇ ਮੋਮੈਂਟੋ ਭੇਂਟ ਕੀਤਾ ਗਿਆ।
ਡਾ. ਕੋਮਲ ਦੇ ਜੀਵਨ ਅਤੇ ਸਾਹਿਤ ਸਫਰ ਬਾਰੇ ਪ੍ਰੋ. ਕ੍ਰਿਸ਼ਨ ਸਿੰਘ ਨੇ ਹੀ ਵਿਚਾਰ ਸਾਂਝੇ ਕੀਤੇ। ਦੋਵਾਂ ਸਨਮਾਨਿਤ ਸਖਸ਼ੀਅਤਾਂ ਬਾਰੇ ਪ੍ਰਸ਼ੰਸਾ ਪੱਤਰ ਬਲਬੀਰ ਕੌਰ ਪੰਧੇਰ ਅਤੇ ਮਨਿੰਦਰਜੀਤ ਕੌਰ ਔਜਲਾ ਨੇ ਪੜ੍ਹੇ। ਉੱਘੇ ਪੱਤਰਕਾਰ ਅਤੇ ਸਾਹਿਤਕਾਰ ਹਰਬੀਰ ਸਿੰਘ ਭੰਵਰ ਨੇ ਬਾਈ ਮੱਲ ਸਿੰਘ ਬਾਰੇ ਜਾਣਕਾਰੀ ਦਿੱਤੀ।
ਪ੍ਰਧਾਨਗੀ ਭਾਸ਼ਨ ਵਿਚ ਬਲਜੀਤ ਕੌਰ ਨੇ ਲੇਖਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਸਰਬਰਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਸਾਰ ਅਤੇ ਵਿਕਾਸ ਲਈ ਹਰ ਪੰਜਾਬੀ ਆਪਣਾ ਯੋਗਦਾਨ ਪਾਵੇ।
ਇੱਕ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਰਵਿੰਦਰ ਸਿੰਘ ਦੀਵਾਨਾ, ਅਮਰਜੀਤ ਸ਼ੇਰਪੁਰੀ, ਕੁਲਵਿੰਦਰ ਕੌਰ ਕਿਰਨ, ਗੁਰਸ਼ਰਨ ਸਿੰਘ ਨਰੂਲਾ, ਗੁਰਨਾਮ ਸਿੰਘ ਕੋਮਲ, ਗੁਰਵਿੰਦਰ ਸ਼ੇਰ ਗਿੱਲ, ਬੁੱਧ ਸਿੰਘ ਨੀਲੋਂ, ਪ੍ਰੋ. ਰਵਿੰਦਰ ਭੱਠਲ, ਜੁਗਿੰਦਰ ਸਿੰਘ ਕੰਗ, ਸੰਪੂਰਨ ਸਨਮ, ਰਾਜਿੰਦਰ ਨਾਥ, ਡਾ. ਸੁਰੇਸ਼ ਬੱਧਣ, ਸੁਰਜੀਤ ਸਿੰਘ ਲਾਂਬੜਾ, ਪ੍ਰਿੰ. ਨਿਰਮਲ ਸਤਪਾਲ, ਗੁਰਸ਼ਰਨ ਸਿੰਘ ਛੀਨਾ ਆਦਿ ਨੇ ਹਿੱਸਾ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਇੰਦਰਜੀਤ ਪਾਲ ਕੌਰ ਭਿੰਡਰ, ਈਸ਼ਰ ਸਿੰਘ ਸੋਬਤੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਹਰਭਜਨ ਫਲੇਵਾਲਵੀ, ਹਰਜਿੰਦਰ ਜਵੱਦੀ, ਅਮਰਜੀਤ ਮੋਹੀ, ਲਾਭ ਸਿੰਘ, ਡਾ. ਵਾਈ.ਐਸ. ਵਾਲੀਆ, ਸਾਬਕਾ ਸਰਪੰਚ ਕਰਤਿੰਦਰ ਪਾਲ ਸਿੰਘ, ਇੰਜ. ਜੇ.ਬੀ. ਸਿੰਘ ਕੋਚਰ ਆਦਿ ਹਾਜ਼ਰ ਸਨ। ਸਭਾ ਦੇ ਸੀਨੀ. ਮੀਤ ਪ੍ਰਧਾਨ ਦਵਿੰਦਰ ਸਿੰਘ ਸੇਖਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਪ੍ਰੋ. ਗੁਰਚਰਨ ਕੌਰ ਕੋਚਰ ਨੇ ਬਾਖੂਬੀ ਨਿਭਾਈ।
PHOTOS
PHOTOS
No comments:
Post a Comment