ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਮਾਨਯੋਗ ਸੇਵਾ ਸਿੰਘ ਸੇਖਵਾਂ ਨੇ ਅਜ ਇਥੇ ਪੰਜਾਬੀ ਭਵਨ ਲੁਧਿਆਣਾ ਵਿਖੇ ਸਿਰਜਣਧਾਰਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸੀਨੀਅਰ ਪੱਤਰਕਾਰ ਹਰਬੀਰ ਸਿੰਘ ਭੰਵਰ ਦੀ ਪੁਸਤਕ "ਡਾਇਰੀ ਦੇ ਪੰਨੇ" ਦਾ ਸਤਵਾਂ ਐਡੀਸ਼ਨ ਲੋਕ ਅਰਪਣ ਕੀਤਾ। ਇਸ ਮੌਕੇ 'ਤੇ ਸੇਖਵਾਂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਹਰਬੀਰ ਸਿੰਘ ਭੰਵਰ ਨੇ ਜੋ ਇਤਿਹਾਸ ਆਪਣੇ ਪਿੰਡੇ 'ਤੇ ਹਢਾਇਆ ਤੇ ਉਸ ਨੂੰ 'ਡਾਇਰੀ ਦੇ ਪੰਨੇ' ਰਾਹੀਂ ਲੋਕਾਂ ਦੇ ਸਨਮੁੱਖ ਕੀਤਾ ਹੈ, ਸ਼ਾਇਦ ਹੀ ਹੋਰ ਕੋਈ ਕਰ ਸਕਦਾ ਸੀ। ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿਲ, ਪ੍ਰਵਾਸੀ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ, ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਅਤੇ ਪ੍ਰਿੰ: ਪ੍ਰੇਮ ਸਿੰਘ ਬਜਾਜ ਸ਼ਾਮਿਲ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਲਬੀਰ ਕੌਰ ਪੰਧੇਰ ਨੇ ਬਾਖ਼ੂਬੀ ਨਿਭਾਉਂਦਿਆਂ ਹੋਇਆਂ ਇਸ ਪੁਸਤਕ ਦੇ ਤੱਥਾਂ ਬਾਰੇ ਖੂਬ ਚਾਨਣਾ ਪਾੲਆਿ।
ਸਮਾਗਮ ਨੂੰ ਸੰਬੋਧਨ ਕਰਦਿਆ ਪ੍ਰੋ. ਗਿਲ ਨੇ ਕਿਹਾ ਪੱਤਰਕਾਰ ਭੰਵਰ ਦੀ ਪੁਸਤਕ ਡਾਇਰੀ ਦੇ ਪੰਨੇ ਹੀ ਨਹੀਂ, ਸਗੋਂ ਰੱਤ ਨਾਲ ਭਿੱਜੇ ਵਰਕੇ ਹਨ। ਇਸ ਪੁਸਤਕ ਦਾ ੭ਵਾਂ ਐਡੀਸ਼ਨ ਛਪਣਾ ਲੇਖਕ ਦੀ ਵੱਡੀ ਪ੍ਰਾਪਤੀ ਹੈ।
ਸ੍ਰੀ ਸੇਖਾ ਨੇ ਪੱਤਰਕਾਰ ਭੰਵਰ ਨਾਲ ਆਪਣੀ ਦੋਸਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਭੰਵਰ ਨੇ ਪੰਜਾਬ ਵਿਚ ਖਾੜਕੂ ਲਹਿਰ ਸਮੇਂ ਬਹੁਤਾ ਸਮਾਂ ਅੰਮ੍ਰਿਤਸਰ ਰਹਿ ਕੇ ਮਾਝਾ ਖੇਤਰ ਵਿਚ ਵਾਪਰ ਰਹੀਆਂ ਹਿਰਦੇਵੇਦਕ ਘਟਨਾਵਾਂ ਦੀ ਰੀਪੋਰਟਿੰਗ ਕੀਤੀ ਅਤੇ ਆਪਣੀ ਖੋਜ ਪੱਤਰਕਾਰੀ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ।
ਸ੍ਰੀ ਔਜਲਾ ਨੇ ਕਿਹਾ ਪੰਜਾਬੀ ਵਿਚ ਕਿਸੇ ਪੁਸਤਕ ਦਾ ਸਤਵਾਂ ਐਡੀਸ਼ਨ ਛਪਣਾ ਇਕ ਬਹੁਤ ਵੱਡੀ ਪ੍ਰਾਪਤੀ ਹੈ, ਸਕੂਲ ਕਾਲਜ ਦੀਆਂ ਪਾਠ ਪੁਸਤਕਾਂ ਦੀਆਂ ਤਾਂ ਕਈ ਕਈ ਐਡੀਸ਼ਨਾਂ ਛਪ ਜਾਂਦੀਆਂ ਹਨ, ਪਰ ਆਮ ਪੰਜਾਬੀ ਪੁਸਤਕਾਂ ਪਹਿਲੀ ਐਡੀਸ਼ਨ ਤਕ ਹੀ ਸੀਮਤ ਰਹਿੰਦੀਆਂ ਹਨ।
ਪ੍ਰਿੰ: ਬਜਾਜ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਬਾਰੇ ਇਹ ਪਹਿਲੀ ਪੁਸਤਕ ਹੈ ਅਤੇ ਸੱਚਾਈ ਨੂੰ ਬਿਆਨਦੀ ਹੋਈ ਇਹ ਇਤਿਹਾਸਿਕ ਦਸਤਾਵੇਜ਼ ਬਣ ਗਈ ਹੈ।
ਸ੍ਰੀ ਭੰਵਰ ਨੇ ਦਸਿਆ ਕਿ ਇਸ ਪੁਸਤਕ ਦੀ ਅੰਗਰੇਜ਼ੀ, ਹਿੰਦੀ ਤੇ ਬੰਗਾਲੀ ਭਾਸ਼ਾ ਵਿਚ ਵੀ ਐਡੀਸ਼ਨਾਂ ਛਪ ਰਹੀਆਂ ਹਨ। ਇਸ ਪੁਸਤਕ ਨੇ ਉਨ੍ਹਾਂ ਨੂੰ ਬਹੁਤ ਮਸ਼ਹੂਰੀ ਦਿਲਵਾਈ ਹੈ।
ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਪੁਸਤਕ ਮਾਨਯੋਗ ਸੇਵਾ ਸਿੰਘ ਸੇਖਵਾਂ ਨੂੰ ਭੇਟ ਕੀਤੀ।
ਇਸ ਸਮਾਗਮ ਵਿਚ ਹੋਰਨਾਂ ਦੇ ਇਲਾਵਾ ਅਵਤਾਰ ਸਿੰਘ ਸੇਖਵਾਂ, ਪ੍ਰੀਤਮ ਸਿੰਘ ਭਰੋਵਾਲ, ਸੰਤੋਖ ਸਿੰਘ ਸੁਖਾਣਾ, ਦਵਿੰਦਰ ਸੇਖਾ, ਪ੍ਰੋ: ਰਵਿੰਦਰ ਭੱਠਲ, ਜਸਵੰਤ ਜ਼ਫ਼ਰ, ਸੁਖਦੇਵ ਸਿੰਘ ਲਾਜ, ਇੰਦਰਜੀਤਪਾਲ ਕੌਰ ਭਿੰਡਰ, ਹਰਬੰਸ ਮਾਲਵਾ, ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਹਰੀ ਕ੍ਰਿਸ਼ਨ ਮਾਇਰ, ਲੋਚਨ ਸਿੰਘ ਭਾਨ, ਸੰਪੂਰਨ ਸਿੰਘ ਸਨਮ, ਰਜਿੰਦਰ ਨਾਥ ਸ਼ਰਮਾ, ਹਰਦੇਵ ਸਿੰਘ ਕਲਸੀ, ਡਾ. ਕੁਲਵਿੰਦਰ ਕੌਰ ਮਿਨਹਾਸ, ਪ੍ਰਗਟ ਸਿੰਘ ਇਕੋਲਾਹਾ, ਦਲਵੀਰ ਕਲੇਰ, ਕੁਲਵਿੰਦਰ ਕੌਰ ਕਿਰਨ, ਰਵਿੰਦਰ ਦੀਵਾਨਾ, ਜਸਪ੍ਰੀਤ ਕੌਰ ਫ਼ਲਕ, ਗੁਰਸ਼ਰਨ ਸਿੰਘ ਛੀਨਾ, ਗੁਰਸ਼ਰਨ ਸਿੰਘ ਨਰੂਲਾ, ਜੋਗਿੰਦਰ ਸਿੰਘ ਕੰਗ, ਅਮਰਜੀਤ ਸ਼ੇਰਪੁਰੀ, ਭੁਪਿੰਦਰ ਸਿੰਘ ਸਚਦੇਵਾ, ਰਵਿੰਦਰ ਸਿੰਘ ਸ਼ੇਰਗਿੱਲ, ਇੰਜ.ਸੁਰਜਨ ਸਿੰਘ, ਬੁੱਧ ਸਿੰਘ ਨੀਲੋ, ਬਲਵੰਤ ਸਨੇਹੀ, ਆਦਿ ਹਾਜ਼ਿਰ ਸਨ।

No comments:
Post a Comment