Sunday 20 December 2015

ਕਰਮਜੀਤ ਸਿੰਘ ਔਜਲਾ ਦਾ 75ਵਾਂ ਜਨਮ ਦਿਨ ਮਨਾਇਆ

ਪੰਜਾਬੀ ਦੇ ਸਥਾਪਿਤ ਲੇਖਕਾਂ ਦੇ ਜਨਮ ਦਿਨਾਂ ਨੂੰ ਧੂਮਧਾਮ ਨਾਲ ਮਨਾਉਣ ਦੀ ਪ੍ਰਿਤ ਨੂੰ ਅੱਗੇ ਤੋਰਦਿਆਂ ਹੋਇਆ ਇਲਾਕੇ  ਦੀਆਂ 15 ਸਾਹਿਤਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਰਦਾਰ ਕਰਮਜੀਤ ਸਿੰਘ ਔਜਲਾ ਦਾ 75ਵਾਂ ਜਨਮ ਦਿਨ 'ਸਾਹਿਤ ਉਤਸਵ' ਦੇ ਤੌਰ ਤੇ ਮਨਾਇਆ ਗਿਆ। ਸਹਿਯੋਗੀ ਸੰਸਥਾਵਾਂ ਵਿਚ ਪੰਜਾਬੀ ਨਾਵਲ ਅਕਾਡਮੀ, ਸਿਰਜਣਧਾਰਾ, ਸਾਹਿਤਕਾਰ ਸਦਨ, ਪੰਜਾਬੀ ਸਾਹਿਤ ਸਭਾ ਮਲੇਰਕੋਟਲਾ, ਪੰਜਾਬੀਮਾਂ.ਕੌਮ, ਗੁਰੂ ਅੰਗਦ ਦੇਵ ਵਿਦਿਅਕ ਭਲਾਈ ਕੌਂਸਲ ਅਤੇ ਗਿਆਨੀ ਦਿੱਤ ਸਿੰਘ ਵਿਦਿਅਕ ਤੇ ਸਪੋਰਟ ਸੁਸਾਇਟੀ ਪ੍ਰਮੁੱਖ ਸਨ।  ਇਸ ਮੌਕੇ ਤੇ ਕੇਕ ਕੱਟ ਕੇ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਨ ਦੀ ਰਸਮ ਨਿਭਾਈ ਗਈ।   ਸਮਾਗਮ ਦੇ ਮੁੱਖ ਮਹਿਮਾਨ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ. ਐਸ ਐਸ ਜੌਹਲ ਅਤੇ ਵਿਸ਼ੇਸ਼ ਮਹਿਮਾਨ ਡਾ. ਐਸ ਤਰਸੇਮ, ਜਦਕਿ ਪ੍ਰਧਾਨਗੀ ਮੰਡਲ ਵਿਚ ਸ. ਪ੍ਰਤਾਪ ਸਿੰਘ, ਇੰਜ. ਡੀ.ਐਮ. ਸਿੰਘ ਅਤੇ ਸਰਪੰਚ ਕਰਤਿੰਦਰਪਾਲ ਸਿੰਘ ਸਿੰਘਪੁਰਾ ਸੁਸ਼ੋਭਿਤ ਸਨ। ਇਸ ਮੌਕੇ ਤੇ ਸ੍ਰੀ ਔਜਲਾ ਦੇ ਚਾਰ ਨਾਵਲ-ਬਦਕਾਰ, ਨੀਤੀ, ਏਵ ਨਾ ਜੀਵਿਆ ਜਾਇ ਅਤੇ ਹਨ੍ਹੇਰੇ ਵਿਚ ਗਵਾਚੇ ਸੂਰਜ' ਲੋਕ ਅਰਪਣ ਕੀਤੇ ਗਏ। ਡਾ. ਕੁਲਵਿੰਦਰ ਕੌਰ ਮਿਨਹਾਸ ਅਤੇ ਦਲਵੀਰ ਸਿੰਘ ਲੁਧਿਆਣਵੀ ਨੇ ਨਾਵਲਾਂ ਦੀ ਜਾਣ-ਪਹਿਚਾਣ ਕਰਵਾਉਂਦਿਆਂ ਹੋਇਆ ਨਾਵਲਾਂ ਨੂੰ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ, ਬਦਨੀਤੀਆਂ ਅਤੇ ਗੰਧਲੀ ਹੋ ਚੁੱਕੀ ਸਿਆਸਤ ਦੀ ਪੇਸ਼ਕਾਰੀ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕੀਤਾ। ਉੱਘੇ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ ਨੇ ਮੰਚ ਦੀ ਜ਼ਿੰਮੇਵਾਰੀ ਸੰਭਾਲਦਿਆਂ ਔਜਲਾ ਸਾਹਿਬ ਦੇ ਸਾਹਿਤਕ ਜੀਵਨ 'ਤੇ ਚਾਨਣਾ ਪਾਇਆ। ਇਸ ਮੌਕੇ 'ਤੇ ਰਾਜ ਕੁਮਾਰ ਗਰਗ ਦਾ ਨਾਵਲ 'ਸੂਰਜ ਕਦੇ ਮਰਦਾ ਨਹੀਂ' ਲੋਕ ਅਰਪਣ ਕੀਤਾ ਗਿਆ। ਡਾ. ਜੌਹਲ ਵੱਲੋਂ ਨਾਵਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲਮ ਵਿਚ ਬਹੁਤ ਤਾਕਤ ਹੰਦੀ ਹੈ, ਲੇਖਕਾਂ ਨੂੰ ਓਹੀ ਲਿਖਣਾ ਚਾਹੀਦਾ ਹੈ ਜੋ ਸਮਾਜ ਨੂੰ ਪ੍ਰਵਾਨ ਹੋਵੇ, ਔਜਲਾ ਜੀ ਦੀ ਕਲਮ ਆਪਣਾ ਫ਼ਰਜ਼ ਨਿਭਾਉਣ ਵਿਚ ਕਾਮਯਾਬ ਰਹੀ ਹੈ। ਔਜਲਾ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੇ ਰੋਸ਼ਨੀ ਪਾਉਂਦਿਆਂ ਹੋਇਆ ਡਾ ਤਰਸੇਮ ਨੇ ਕਿਹਾ ਕਿ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਦਾ ਐਡਾ ਵੱਡਾ ਇਕੱਠ ਔਜਲਾ ਸਾਹਿਬ ਦੇ ਮਿਲਵਰਤਣ ਸੁਭਾਅ ਕਾਰਨ ਹੋਇਆ ਹੈ।  ਇੰਜ. ਡੀ.ਐਮ. ਸਿੰਘ ਨੇ ਕਿਹਾ ਕਿ ਔਜਲਾ ਸਾਹਿਬ ਕੋਈ ਵੀ ਲਿਖਤ ਰਚਣ ਤੋਂ ਪਹਿਲਾਂ ਵਿਸ਼ੇ  ਨੂੰ ਗਹਿਰਾਈ ਨਾਲ ਘੋਖਦੇ ਹਨ। ਸਿੰਘਪੁਰਾ ਨੇ ਆਪਣੇ ਵਿਚਾਰ ਰੱਖਦਿਆਂ ਹੋਇਆਂ ਕਿਹਾ ਕਿ ਔਜਲਾ ਸਾਹਿਬ ਦੀ ਪ੍ਰਰੇਣਾ ਸਦਕਾ ਹੀ ਗਿਆਨੀ ਦਿੱਤ ਸਿੰਘ ਵਿਦਿਅਕ ਤੇ ਸਪੋਰਟ ਸੁਸਾਇਟੀ ਸਥਾਪਿਤ ਕੀਤੀ ਗਈ ਹੈ। ਪ੍ਰੋ: ਬਲਵਿੰਦਰਪਾਲ ਸਿੰਘ ਨੇ ਕਿਹਾ ਕਿ ਔਜਲਾ ਸਾਹਿਬ ਜੀ ਜਿੱਥੇ ਵੀ ਜਾਂਦੇ ਨੇ ਉਜਾਲਾ ਹੀ ਫ਼ੈਲਾਉਂਦੇ ਨੇ। ਸ੍ਰੀ ਔਜਲਾ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਉਹ ਵੀ ਹੁਣ ਮੀਤ ਸਾਹਿਬ ਦੀ ਤਰ੍ਹਾਂ ਵਧੀਆ ਨਾਵਲ ਲਿਖਣਗੇ। ਔਜਲਾ ਸਾਹਿਬ ਦੇ ਜੀਵਨ ਦੀਆਂ ਪ੍ਰਾਪਤੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਇੰਜ: ਸੁਖਦੇਵ ਸਿੰਘ ਅਤੇ ਰਘੁਬੀਰ ਸੰਧੂ ਵੱਲੋਂ ਵੀ ਚਾਨਣ ਪਾਇਆ ਗਿਆ।  ਇਸ ਮੌਕੇ 'ਤੇ ਡਾ ਐਸ ਐਨ ਸੇਵਕ, ਸ੍ਰੀਮਤੀ ਮਨਿੰਦਰ ਕੌਰ, ਬੇਟਾ ਅਮਨ, ਗੁਰਮੀਤ ਸਿੰਘ ਮੱਕੜ, ਬਸੰਤ ਕੁਮਾਰ ਅਤਰਜੀਤ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ, ਸੋਮਨਾਥ ਆਦਿ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾਉਣ ਲਈ ਡਾ. ਰਣਜੀਤ ਸਿੰਘ, ਡਾ. ਸਰੂਪ ਸਿੰਘ ਅਲੱਗ, ਪ੍ਰਿੰ: ਪ੍ਰੇਮ ਸਿੰਘ ਬਜਾਜ, ਇੰਦਰਜੀਤਪਾਲ ਭਿੰਡਰ, ਮਲਕੀਤ ਸਿੰਘ ਔਲਖ,ਦਵਿੰਦਰ ਸਿੰਘ ਸੇਖਾ, ਹਰਮਨਪ੍ਰੀਤ, ਸਤਵਿੰਦਰ ਸੇਖਾ, ਡਾ ਗੁਲਜ਼ਾਰ ਪੰਧੇਰ, ਹਰਬੀਰ ਸਿੰਘ ਭੰਵਰ, ਮਹਿੰਦਰਦੀਪ ਗਰੇਵਾਲ, ਤ੍ਰੈਲੋਚਨ ਲੋਚੀ, ਬੁੱਧ ਸਿੰਘ ਨੀਲੋ, ਮਹਿੰਦਰ ਸਿੰਘ ਗਰੇਵਾਲ, ਜਨਮੇਜਾ ਜੌਹਲ, ਸਿਮਰਨਪ੍ਰੀਤ ਕੌਰ, ਗੁਰਚਰਨ ਕੌਰ ਕੋਚਰ, ਬਲਕੌਰ ਸਿੰਘ ਗਿੱਲ, ਡਾ  ਸਰਬਜੋਤ ਕੌਰ, ਹਰਦੇਵ ਸਿੰਘ ਕਲਸੀ,  ਰਜਿੰਦਰ ਸ਼ਰਮਾ, ਸੰਪੂਰਣ ਸਿੰਘ ਸੰਨਮ ਆਦਿ ਹਾਜ਼ਿਰ ਸਨ | 

No comments:

Post a Comment