Saturday 13 May 2023

ਸਿਰਜਣਧਾਰਾ ਨੇ ਆਪਣੀ 35ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਸਮਾਗਮ

 ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਾਹਿਤ ਪ੍ਰੇਮੀਆਂ ਦੀ ਸੰਸਥਾ ਸਿਰਜਣਧਾਰਾ ਦੇ ਸੰਸਥਾਪਕ ਕਰਮਜੀਤ ਸਿੰਘ ਔਜਲਾ ਪੰਜਾਬੀ ਦੇ ਮਹਾਨ ਸਹਿਯੋਗੀ ਅਤੇ ਲੇਖਕ ਹੀ ਨਹੀਂ ਸਨ ਸਗੋਂ ਉਨ੍ਹਾਂ ਦੇ ਸੱਚੇ ਪ੍ਰੇਮੀ ਵੀ ਸਨ। ਮਾਂ ਬੋਲੀ ਪੰਜਾਬੀ। ਦਰਵੇਸ਼ ਪੰਜਾਬੀ ਲੇਖਕ ਹੈ। ਜਿਨ੍ਹਾਂ ਦੀਆਂ ਲਿਖੀਆਂ ਪੁਸਤਕਾਂ ਅਤੇ ਰਚਨਾਵਾਂ ਵਿੱਚ ਇੱਕ ਨਵੀਂ ਦਿਸ਼ਾ ਵਾਲੀ ਸੁਹਿਰਦ ਸੋਚ ਦਾ ਸਪੱਸ਼ਟ ਅਹਿਸਾਸ ਹੁੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੇਵਾ ਅਤੇ ਸਿਮਰਨ ਦੇ ਸੰਕਲਪ ਨਾਲ ਜੁੜੀ ਉੱਘੀ ਹਸਤੀ ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ ਸ਼੍ਰੀ ਖਡੂਰ ਸਾਹਿਬ ਵਿਖੇ ਅੱਜ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਉੱਘੇ ਪੰਜਾਬੀ ਲੇਖਕ ਕਰਮਜੀਤ ਸਿੰਘ ਔਜਲਾ ਸਾਹਿਤ ਪ੍ਰਤੀ ਨਿਭਾਈਆਂ ਬੇਮਿਸਾਲ ਸੇਵਾਵਾਂ ਬਦਲੇ ਇਹ ਐਵਾਰਡ ਪੰਜਾਬੀ ਭਵਨ ਲੁਧਿਆਣਾ ਦੇ ਮੁੱਖ ਹਾਲ ਵਿਖੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਨਿੱਘੇ ਸਹਿਯੋਗ ਨਾਲ ਕਰਵਾਇਆ ਗਿਆ।


ਸਮਾਗਮ ਦੌਰਾਨ ਇਕੱਤਰ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ, ਲੇਖਕਾਂ ਤੇ ਸਾਹਿਤ ਪ੍ਰੇਮੀਆਂ, ਕਵੀਆਂ ਤੇ ਗੀਤਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਸੰਤ ਬਾਬਾ ਸੇਵਾ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ਕਰਮਜੀਤ ਸਿੰਘ ਔਜਲਾ ਜਿਨ੍ਹਾਂ ਨੇ ਸਾਹਿਤ ਦੇ ਖੇਤਰ ਵਿੱਚ ਆਪਣੀ ਪਹਿਚਾਣ ਇੱਕ ਉੱਘੇ ਸਿੱਖ ਵਿਗਿਆਨੀ ਵਜੋਂ ਬਣਾਉਣ ਤੋਂ ਬਾਅਦ ਇੱਕ ਉੱਘੇ ਪੰਜਾਬੀ ਲੇਖਕ ਵਜੋਂ ਆਪਣੀ ਲਿਖਤਾਂ ਰਾਹੀਂ ਸਥਾਪਿਤ ਕੀਤੀ ਹੈ। ਪੰਜਾਬੀ ਦਰਵੇਸ਼ ਸਾਹਿਤਕਾਰ ਹੈ। ਜੋ ਆਪਣੀਆਂ ਲਿਖਤਾਂ ਰਾਹੀਂ ਸਮਾਜ ਅਤੇ ਕੌਮ ਨੂੰ ਨਵੀਂ ਸੇਧ ਦੇ ਰਹੇ ਹਨ। ਜੋ ਕਿ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਸਮਾਗਮ ਦੌਰਾਨ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ: ਗੁਰਇਕਬਾਲ ਸਿੰਘ, ਉੱਘੇ ਲੇਖਕ ਕਮੋਡੋਰ ਗੁਰਨਾਮ ਸਿੰਘ, ਹਰਭਜਨ ਸਿੰਘ ਕੋਹਲੀ, ਗੁਰਚਰਨ ਸਿੰਘ ਬਨਵੈਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਦੇ ਮੋਹਰੀ ਲੇਖਕ ਸ਼ਕਰਮਜੀਤ ਸਿੰਘ ਔਜਲਾ ਇਕ ਵਿਅਕਤੀ ਨਹੀਂ ਸਗੋਂ ਆਪਣੇ ਆਪ ਵਿਚ ਇਕ ਸੰਸਥਾ ਹਨ | . ਬੇਸ਼ੱਕ ਅੱਜ ਤੋਂ 35 ਸਾਲ ਪਹਿਲਾਂ ਉਨ੍ਹਾਂ ਨੇ ਸਾਹਿਤਕ ਸੰਸਥਾ ਸਿਰਜਣਧਾਰਾ ਦੀ ਸਥਾਪਨਾ ਕੀਤੀ ਅਤੇ ਇੱਕ ਯੋਗ ਅਤੇ ਦਰਵੇਸ਼ ਪ੍ਰਧਾਨ ਵਜੋਂ ਸੰਸਥਾ ਦੀ ਅਗਵਾਈ ਕਰਕੇ ਨਵਾਂ ਇਤਿਹਾਸ ਸਿਰਜਿਆ। ਜਿਸ ਕਾਰਨ ਅੱਜ ਸਿਰਜਣਧਾਰਾ ਦੀ ਸਾਹਿਤਕ ਧਾਰਾ ਲਗਾਤਾਰ ਅੱਗੇ ਵੱਧ ਰਹੀ ਹੈ। ਕਰਮਜੀਤ ਸਿੰਘ ਔਜਲਾ ਨੂੰ ਆਪਣਾ ਸਰਪ੍ਰਸਤ ਬਣਾ ਕੇ ਉਨ੍ਹਾਂ ਦੀ ਯੋਗ ਅਗਵਾਈ ਹੇਠ ਸਿਰਜਣਧਾਰਾ ਦੇ ਕਾਫ਼ਲੇ ਨੂੰ ਅੱਗੇ ਲਿਜਾਣ ਲਈ ਸਮੂਹ ਸ਼ਖ਼ਸੀਅਤਾਂ ਨੇ ਸਿਰਜਣਧਾਰਾ ਸੰਸਥਾ ਦੇ ਨਵੇਂ ਪ੍ਰਧਾਨ ਸ਼ੇਰਪੁਰੀ ਅਤੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਭਰਪੂਰ ਸ਼ਲਾਘਾ ਕੀਤੀ। ਪਹਿਲਾਂ ਪੰਜਾਬੀਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਉੱਘੀ ਸ਼ਖ਼ਸੀਅਤ ਕਮੋਡੋਰ ਗੁਰਨਾਮ ਸਿੰਘ (ਰਿਟਾ. ਇੰਡੀਅਨ ਨੇਵੀ) ਨੇ ਕਰਮਜੀਤ ਸਿੰਘ ਔਜਲਾ ਦੇ ਸਮੁੱਚੇ ਜੀਵਨ ਅਤੇ ਮਾਣਮੱਤੀਆਂ ਪ੍ਰਾਪਤੀਆਂ ਦਾ ਸਨਮਾਨ ਪੱਤਰ ਪੜ੍ਹਿਆ ਅਤੇ ਪਦਮ ਸ੍ਰੀ ਸੰਤ ਬਾਬਾ ਸੇਵਾ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲੇ ਨੂੰ ਵੀ ਭੇਂਟ ਕੀਤਾ। , ਸਰਜਨਧਾਰਾ ਦੇ ਪ੍ਰਧਾਨ ਡਾ. ਗੁਰਚਰਨ ਕੌਰ ਕੌਚਰ ਜਨਰਲ ਸਕੱਤਰ ਅਮਰਜੀਤ ਸਿੰਘ ਸ਼ੇਰਪੁਰੀ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ: ਗੁਰਇਕਬਾਲ ਸਿੰਘ, ਉੱਘੇ ਲੇਖਕ ਕਮੋਡੋਰ ਗੁਰਨਾਮ ਸਿੰਘ, ਹਰਭਜਨ ਸਿੰਘ ਕੋਹਲੀ, ਸੁਖਦੇਵ ਸਿੰਘ ਲਾਜ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਾਂਝੇ ਤੌਰ ਤੇ ਸ: ਕਰਮਜੀਤ ਸਿੰਘ ਔਜਲਾ ਨੂੰ ਪੰਜਾਬੀ ਸਾਹਿਤ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਅਤੇ ਸ. ਪਿਛਲੇ 35 ਸਾਲਾਂ ਤੋਂ ਸਿਰਜਧਾਰਾ ਸੰਸਥਾ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਅਤੇ ਬੈਜ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਈ ਉੱਘੇ ਗੀਤਕਾਰਾਂ ਅਤੇ ਕਵੀਆਂ ਨੇ ਮਹਿਮਾਨਾਂ ਸਾਹਮਣੇ ਆਪਣੀਆਂ ਰਚਨਾਵਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਅੰਤ ਵਿੱਚ ਸਿਰਜਣਧਾਰਾ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਸ਼ੇਰਪੁਰੀ ਨੇ ਸਮਾਗਮ ਵਿੱਚ ਪੁੱਜੀਆਂ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਲੇਖਕ ਤੇ ਇਤਿਹਾਸਕਾਰ ਕਰਨਲ ਰੀਟਾ ਡਾ.ਡੀ.ਐਸ.ਗਰੇਵਾਲ, ਸ੍ਰੀਮਤੀ ਮਨਿੰਦਰਜੀਤ ਕੌਰ ਔਜਲਾ, ਜੈਪਾਲ ਸਿੰਘ, ਦਵਿੰਦਰ ਸੇਖਾਂ, ਮਹਿੰਦਰ ਸਿੰਘ ਸੇਖੋਂ, ਸ੍ਰੀ ਰਵਿੰਦਰ ਭੱਠਲ, ਸ: ਚਰਨਜੀਤ ਸਿੰਘ ਪੀ.ਐਸ.ਬੀ., ਗੁਰਚਰਨ ਸਿੰਘ ਨਰੂਲਾ, ਕਰਮਜੀਤ ਸਿੰਘ ਗਰੇਵਾਲ, ਪ੍ਰਸਿੱਧ ਪੱਤਰਕਾਰ ਰਣਜੀਤ ਸਿੰਘ ਸ. ਖ਼ਾਲਸਾ, ਸ: ਬਹਾਦਰ ਸਿੰਘ ਤੇਗ, ਹਰਬਖ਼ਸ਼ ਸਿੰਘ ਗਰੇਵਾਲ, ਰਣਜੀਤ ਸਿੰਘ ਨੈਸ਼ਨਲ ਐਵਾਰਡੀ, ਮਹਿੰਦਰ ਕੌਰ ਗਰੇਵਾਲ, ਇੰਦਰਪਾਲ ਕੌਰ, ਡਾ: ਕੁਲਵਿੰਦਰ ਕੌਰ ਮਿਨਹਾਸ, ਬੀਬੀ ਹਰਜੀਤ ਕੌਰ, ਮੈਡਮ ਰੂਪਾ, ਮੈਡਮ ਸਿਮਰ, ਸਤਨਾਮ ਸਿੰਘ ਸ਼ਾਮਿਲ ਸਨ | ਕੋਮਲ, ਜੋਗਿੰਦਰ ਸਿੰਘ ਕੰਗ, ਸਰਬਜੀਤ ਸਿੰਘ ਵਿਰਦੀ ਮੇਘ ਸਿੰਘ ਸ੍ਰੀ ਖਡੂਰਸਾਹਿਬ, ਅਮਨਪ੍ਰੀਤ ਸਿੰਘ, ਕਰਨਲ ਪ੍ਰਭਕਿਰਨ ਸਿੰਘ, ਸਿਮਰਨਪ੍ਰੀਤ ਸਿੰਘ ਬਰਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਪੁੱਜੇ |


Saturday 29 April 2023

ਸਿਰਜਣਧਾਰਾ ਨੇ 35 ਸਾਲ ਪੂਰੇ ਕੀਤੇ

 


ਪੰਜਾਬੀ ਭਵਨ ਦੇ ਵਿਹੜੇ ਵਿੱਚ ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਹੋਈ , ਜਿਸ ਦੀ ਪ੍ਰਧਾਨਗੀ ਸਿਰਜਣਧਾਰਾ ਸੰਸਥਾ ਦੇ ਸੰਸਥਾਪਕ ਤੇ ਸਰਪ੍ਰਸਤ ਕਰਮਜੀਤ ਸਿੰਘ ਔਜਲਾ ਨੇ ਕੀਤੀ । ਇਸ ਮੀਟਿੰਗ ਵਿੱਚ ਅਣੂ ਦੇ ਪ੍ਰਕਾਸ਼ਕ ਸੁਰਿੰਦਰ ਕੈਲੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ  ਕਨੇਡਾ ਤੋਂ ਆਈ  ਉੱਘੀ ਲੇਖਕਾ ਮੈਡਮ ਗੁਰਚਰਨ ਕੌਰ ਥਿੰਦ ਨੂੰ ਜੀ ਆਇਆਂ ਆਖਦੇ ਹੋਏ ਉਹਨਾਂ ਦਾ ਸਨਮਾਨ ਤੇ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਡਾਕਟਰ ਗੁਰਚਰਨ ਕੌਰ ਕੋਚਰ ਅਤੇ ਉਘੇ ਲੇਖਕ ਅਤੇ ਪੰਜਾਬੀਮਾਂ.ਕਾਮ ਦੇ ਸੰਪਾਦਕ ਦਵਿੰਦਰ ਸਿੰਘ ਸੇਖਾ ਨੇ ਪੰਜਾਬੀ ਮਾਂ ਬੋਲੀ ਨੂੰ ਹਮੇਸ਼ਾ ਪਹਿਲ ਦੇ ਅਧਾਰ ਤੇ ਸਨਮਾਨ ਅਤੇ ਸਤਿਕਾਰ ਦੇਣ ਦੀ ਗੱਲ ਕੀਤੀ। ਉਹਨਾਂ ਬੋਲਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਦੁਆਰਾ ਦੱਸੇ ਗਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦੇਣਾ ਹਰ ਮਾਂ ਬਾਪ ਦਾ ਮੁੱਢਲਾ ਫਰਜ਼ ਬਣਦਾ ਹੈ । ਕਿਉਂਕਿ ਇਹ ਮਿੱਠੀ ਬੋਲੀ ਸਾਨੂੰ ਉਹਨਾਂ ਪੈਗੰਬਰਾਂ ਦੀ ਹੀ ਬਖਸ਼ਿਸ਼ ਹੈ । ਉੱਘੇ ਸਾਹਿਤਕਾਰ ਤੇ ਕਵੀ ਤੇਗ ਬਹਾਦਰ ਸਿੰਘ ਤੇਗ, ਬੇਅੰਤ ਸਿੰਘ ਕਲੇਰਾਂ, ਸੁਖਦੇਵ ਸਿੰਘ ਲਾਜ਼, ਗੁਰਦੇਵ ਸਿੰਘ ਬਰਾੜ, ਹਰਭਜਨ ਸਿੰਘ ਕੋਹਲੀ ਹੋਰਾਂ ਨੇ ਬਹੁਤ ਹੀ ਗੂੜ੍ਹ ਗਿਆਨ ਦੀਆਂ ਗੱਲਾਂ ਕਰਦੇ ਹੋਏ ਪੰਜਾਬੀਆਂ ਵਲੋਂ ਦੇਸ਼ ਸੇਵਾ ਤੇ ਸਾਹਿਤ ਦੇ ਖੇਤਰ ਪਾਏ ਵਡਮੁੱਲੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ, ਜਿਸ ਨਾਲ ਪੰਜਾਬੀ ਮਾਂ ਬੋਲੀ ਦਾ ਮਾਣ ਨਾਲ ਸਿਰ ਉੱਚਾ ਹੋਇਆ। ਇਸ ਵੇਲੇ ਸਿਰਜਣਧਾਰਾ ਦੇ 35 ਸਾਲ ਪੂਰੇ ਹੋਣ ਤੇ ਇਕ ਯਾਦਗਾਰੀ ਸਲਾਨਾ ਸਮਾਗਮ ਜੋ ਕਿ ਮਈ ਦੇ ਮਹੀਨੇ ਵਿੱਚ ਹੋ ਰਿਹਾ ਹੈ ਦੀ ਰੂਪ ਰੇਖਾ ਵੀ ਤਿਆਰ ਕੀਤੀ ਗਈ ਤੇ ਨਾਲ ਹੀ ਤੇਗ ਬਹਾਦਰ ਸਿੰਘ ਤੇਗ ਦੁਆਰਾ ਰਚਿਤ ਪੁਸਤਕ " ਗੁਨ ਗੋਬਿੰਦ ਗਾਇਓ ਨਹੀ " ਵੀ ਲੋਕ ਅਰਪਣ ਕੀਤੀ ਗਈ। ਕੁੱਝ ਦਿਨ ਪਹਿਲਾਂ ਦੇਸ਼ ਦੇ ਵੱਖ ਵੱਖ ਸਥਾਨਾਂ ਤੇ ਸ਼ਹੀਦ ਹੋਏ  ਫ਼ੌਜੀ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਮੀਟਿੰਗ ਵਿੱਚ ਹਾਜ਼ਰ ਕਵੀਜਨਾਂ ਦਾ  ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਹਰਦੇਵ ਸਿੰਘ ਕਲਸੀ ਨੇ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਬਹਾਦਰੀ  ਦੀ ਕਵਿਤਾ, ਸੁਰਿੰਦਰ ਦੀਪ ਨੇ ਕੁੱਝ ਲੇਖਕ ਮੇਰੇ ਬਾਪੂ ਵਰਗੇ, ਸੁਰਿੰਦਰ ਕੈਲੇ ਨੇ ਨਾ ਟੁੱਟੇ ਪ੍ਰੀਵਾਰ ਕਿਸੇ ਦਾ, ਅਮਰਜੀਤ ਸ਼ੇਰਪੁਰੀ ਨੇ ਨਹੀਂ ਮਿਲਿਆ ਇਨਸਾਫ਼ ਅਜੇ ਵੀ ਪੂਰਾ ਨਾਰੀ ਨੂੰ, ਸੰਪੂਰਨ ਸਨਮ ਨੇ ਕਬ ਖਤਮ ਕਰੋਗੇ ਯਾਰੋ ਆਪਣੇ ਦਿਲੋਂ ਸੇ ਨਫ਼ਰਤ, ਪਰਮਿੰਦਰ ਅਲਬੇਲਾ ਨੇ ਬੜਾ ਦਿਲ ਰੋਇਆ ਮੇਰਾ ਯਾਰੋ ਮੇਰੇ ਪਿੰਡ ਜਾ ਕੇ, ਜੋਗਿੰਦਰ ਸਿੰਘ ਕੰਗ ਨੇ ਭੰਵਰੇ ਬਣੀਏ ਫੁੱਲਾਂ ਉਤੇ ਪਾਉਣਾ ਸਾਂਝ ਦਾ ਗਹਿਣਾ ਸਿੱਖੀਏ, ਮਲਕੀਤ ਮਾਲੜਾ ਨੇ ਮਿੱਠੜੇ ਮਿੱਠੜੇ ਬੋਲ ਤੂੰ ਬੋਲ ਪੰਜਾਬੀ ਦੇ ਰਚਨਾਵਾਂ ਸੁਣਾ ਕੇ ਵਧੀਆ ਰੰਗ ਬੰਨ੍ਹਿਆਂ । ਜਨਰਲ ਸਕੱਤਰ ਸ਼ੇਰਪੁਰੀ ਨੇ ਮੰਚ ਸੰਚਾਲਨ ਦੀ ਸੇਵਾ ਬਾ-ਖੂਬੀ ਨਿਭਾਈ। ਅੰਤ ਵਿੱਚ ਹਰਬਖਸ਼ ਸਿੰਘ ਗਰੇਵਾਲ ਨੇ ਸਭਨਾਂ ਦੇ ਆਉਣ ਦਾ ਧੰਨਵਾਦ ਕੀਤਾ ।

Friday 29 April 2022

ਸਿਰਜਣਧਾਰਾ ਵੱਲੋਂ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ

 ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਆਪਣਾ 35ਵਾਂ ਸਥਾਪਨਾ ਦਿਵਸ ਪੰਜਾਬੀ ਭਵਨ ਵਿੱਚ ਮਨਾਇਆ। ਇਸ ਵਿੱਚ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਤੇ ਪ੍ਰਸਾਰ ਲਈ ਦੁਨੀਆਂ ਦੇ ਹਰ ਦੇਸ਼ ਵਿੱਚ ਵੱਸਦੇ ਪੰਜਾਬੀ ਨੂੰ ਆਪਣੇ ਤੌਰ 'ਤੇ ਹਮੇਸ਼ਾ ਯਤਨਸ਼ੀਲ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਮਾਂ ਭਾਸ਼ਾ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦੇਣ ਵਿੱਚ ਸਫ਼ਲ ਹੋ ਪਾਵਾਂਗੇ।





Sunday 11 July 2021

ਦਵਿੰਦਰ ਸਿੰਘ ਸੇਖਾ ਵੱਲੋਂ ਸੰਪਾਦਿਤ `ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ` ਸਾਹਿਤ ਅਰਪਣ ਕੀਤਾ ਗਿਆ


ਸਾਹਿਤਕ ਸੰਸਥਾ ਸਿਰਜਣਧਾਰਾ ਲੁਧਿਆਣਾ ਵੱਲੋਂ ਲੋਕ ਸਾਹਿਤ ਮੰਚ, ਪੰਜਾਬੀਮਾਂ.ਕੌਮ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸਹਿਯੋਗ ਨਾਲ ਨਿਰਪੱਖ ਸੋਚ ਰੱਖਣ ਵਾਲੇ ਪੱਤਰਕਾਰ ਹਰਬੀਰ ਸਿੰਘ ਭੰਵਰ ਦੇ ਸਨਮਾਨ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਵਿਚ ਪ੍ਰਸਿਧ ਨਾਵਲਕਾਰ ਦਵਿੰਦਰ ਸਿੰਘ ਸੇਖਾ ਵੱਲੋਂ ਸੰਪਾਦਿਤ `ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ` ਸਾਹਿਤ ਅਰਪਣ ਕੀਤਾ ਗਿਆਪ੍ਰਧਾਨਗੀ ਮੰਡਲ ਵਿਚ ਉਘੇ ਚਿੰਤਕ ਪ੍ਰੋ. ਚਮਨ ਲਾਲ, ਉਘੇ ਸੰਪਾਦਕ ਸ੍ਰੀ ਵਰਿੰਦਰ ਵਾਲੀਆ, ਡਾ. ਸਰੋਜ ਰਾਣੀ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਹਰਬਖਸ਼ ਗਰੇਵਾਲ ਸ਼ਾਮਲ ਹੋਏ ਮਹਿੰਦਰ ਸੇਖੋਂ ਨੇ ਆਏ ਹੋਏ ਮਹਿਮਾਨਾਂ ਲਈ ਸਵਾਗਤੀ ਸ਼ਬਦ ਆਖੇ ਭੰਵਰ ਦੀ ਸਖਸ਼ੀਅਤ ਬਾਰੇ ਬੋਲਦਿਆਂ ਪ੍ਰੋ. ਚਮਨ ਲਾਲ ਨੇ ਕਿਹਾ ਕਿ ਸਮੁੱਚੀ ਜ਼ਿੰਦਗੀ ਸੱਚੀ ਪੱਤਰਕਾਰੀ ਦਾ ਮੁਦਈ ਬਣ ਕੇ ਜਿਉਣ ਵਾਲਾ ਭੰਵਰ ਬਹੁਪੱਖੀ ਸਖਸ਼ੀਅਤ ਦਾ ਮਾਲਕ ਹੈ ਵਰਿੰਦਰ ਵਾਲੀਆ ਜੀ ਨੇ ਕਿਹਾ ਕਿ ਹਰਬੀਰ ਭੰਵਰ ਉਨ੍ਹਾਂ ਦੇ ਗੁਰੂ ਹਨ ਜਿਨ੍ਹਾਂ ਨੇ ਸੱਚੀ ਅਤੇ ਦਲੇਰਾਨਾ ਪੱਤਰਕਾਰੀ ਕਰ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ ਡਾ. ਸਰੋਜ ਰਾਣੀ ਨੇ ਭੰਵਰ ਦੀਆਂ ਲਿਖਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭੰਵਰ ਵੱਲੋਂ ਲਿਖੀਆਂ ਪੁਸਤਕਾਂ ਨੇ ਇਤਿਹਾਸਕ ਮੁਕਾਮ ਹਾਸਲ ਕਰ ਲਿਆ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣਨਗੀਆਂ ਪ੍ਰਸਿਧ ਲੇਖਕ ਮਿੱਤਰ ਸੈਨ ਮੀਤ ਨੇ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕਰਦਿਆਂ ਪੁਸਤਕ ਨੂੰ ਬੜੀ ਸ਼ਿੱਦਤ ਅਤੇ ਮਿਹਨਤ ਨਾਲ ਤਿਆਰ ਕਰਨ ਲਈ ਦਵਿੰਦਰ ਸਿੰਘ ਸੇਖਾ ਦੀ ਭਰਪੂਰ ਸਰਾਹਣਾ ਕੀਤੀ ਅਤੇ ਕਿਹਾ ਕਿ ਸੇਖਾ ਨੇ ਇਕ ਵਡ ਅਕਾਰੀ ਇਤਿਹਾਸਕ ਦਸਤਵੇਜ ਤਿਆਰ ਕੀਤਾ ਹੈ ਜੋ ਸਾਂਭਣਯੋਗ ਹੈ ਪ੍ਰਧਾਨਗੀ ਮੰਡਲ ਵੱਲੋਂ ੳਤੇ ਚਾਰ ਸੰਸਥਾਵਾਂ ਵੱਲੋਂ ਭੰਵਰ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਕੈਲਾਸ਼ ਭੰਵਰ ਦਾ ਸਨਮਾਨ ਵੀ ਕੀਤਾਇਸ ਮੌਕੇ ਹਰਬਖਸ਼ ਗਰੇਵਾਲ, ਸਤਨਾਮ ਕੋਮਲ, ਤਰਸੇਮ ਦਿਉਗੁਣ, ਸੁਖਦੇਵ ਸਿੰਘ ਲਾਜ ਨੇ ਵੀ ਭੰਵਰ ਦੀ ਸਖਸ਼ੀਅਤ ਬਾਰੇ ਰੋਸ਼ਨੀ ਪਾਈਇਸ ਪ੍ਰਭਾਵਸ਼ਾਲੀ ਸਮਾਗਮ ਦੀ ਸਟੇਜ ਦਾ ਸੰਚਾਲਨ ਡਾ. ਗੁਲਜ਼ਾਰ ਪੰਧੇਰ ਨੇ ਕੀਤਾ ਅਤੇ ਸਿਰਜਣਧਾਰਾ ਦੇ ਮੀਤ ਪ੍ਰਧਾਨ ਅਮਰਜੀਤ ਸ਼ੇਰਪੁਰੀ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਸ਼ਰੋਮਣੀ ਸਾਹਿਤਕਾਰ ਫਕੀਰ ਚੰਦ ਸ਼ੁਕਲਾ, ਦਲਬੀਰ ਲੁਧਿਆਣਵੀ, ਸਤੀਸ਼ ਗੁਲਾਟੀ, ਸੁਰਿੰਦਰਦੀਪ, ਸੁਖਦੇਵ ਸਿੰਘ ਲਾਜ, ਜਰਨੈਲ ਸਿੰਘ ਮਘੇੜਾ, ਹਰਮਨਪ੍ਰੀਤ ਸਿੰਘ, ਅਗਮਵੀਰ ਸਿੰਘ, ਸਿਮਰਨਪ੍ਰੀਤ ਸਿੰਘ, ਬਲਕੌਰ ਸਿੰਘ, ਪ੍ਰਿੰ. ਰਣਜੀਤ ਸਿੰਘ ਅਤੇ ਹੋਰ ਨਾਮਵਰ ਸਖਸ਼ੀਅਤਾਂ ਵੀ ਹਾਜਰ ਸਨ  
                        PHOTOS
            Movie

Sunday 16 June 2019

ਕ੍ਰਾਂਤੀਕਾਰੀ ਪੁਸਤੱਕ-ਰਾਜਾ- ਦਾ ਲੋਕ ਅਰਪਣ


ਲੁਧਿਆਣਾ - ਸਿਰਜਣਧਾਰਾ ਵਲੋਂ ਪੰਜਾਬੀ ਸਾਹਿੱਤ ਅਕਾਦਮੀ-ਲੁਧਿਆਣਾ ਦੇ ਸਹਿਯੋਗ ਨਾਲ, ਸਿੱਖਿਆ ਜਗਤ ਦੇ ਅਲੰਮਬਰਦਾਰ ਸ਼੍ਰੀ ਮਤੀ ਨਵਨੀਤ ਕੌਰ – ਡਾਇਰੈਕਟਰ ਪ੍ਰਿੰਸੀਪਲ ਘ੍ਰਧ ਅਚaਦeਮੇ) ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਸਨੀਵਾਰ ੨੫ ਮਈ ਨੂੰ ਕਮੋਡੋਰ ਸ੍ਰੀ ਗੁਰਨਾਮ ਸਿੰਘ (ਰਿਟਾਇਰਡ-ਇੰਡੀਅਨ ਨੇਵੀ) ਨਿਕੋਲੋ ਮੈਕੀਏਵੈਲੀ ਦੁਆਰਾ ਰਚਿਤ 'ਦ ਪਿੰ੍ਰਸ' ਅਨੁਵਾਦਿਤ ਪੁਸਤਕ- ਰਾਜਾ- ਦਾ ਲੋਕ ਅਰਪਣ ਸਮਾਗਮ ਕੀਤਾ ਗਿਆ। ਵਧਾਈ ਦਿੰਦੇ ਹੋਏ ਸਭਾ ਦੇ ਸ੍ਰਪਰਸਤ ਸ. ਕਰਮਜੀਤ ਸਿੰਘ ਅੋਜਲਾ ਨੇ ਮੁੱਖ ਮਹਿਮਾਨ ਅਤੇ  ਹਰਮੋਹਨ ਸਿੰਘ ਸੰਧੂ,  ਅਤੇ ਸਾਰੇ ਬੁਧੀਜੀਵੀਆਂ, ਰਿਸਤੇਦਾਰਾਂ ਅਤੇ  ਮਿੱਤਰਾਂ ਨੂੰ ਜੀ ਆਇਆਂ ਕਿਹਾ ਅਤੇ ਸਵਾਗਤ ਕੀਤਾ ਅਤੇ ਉਪਰੰਤ ਸਟੇਜ ਦੀ ਵਾਗਡੋਰ ਸ ਗੁਰਨਾਮ ਸਿੰਘ ਸੀਤਲ ਨੂੰ ਸੋਂਪੀ ਗਈ ਜਿਹਨਾਂ ਸਮਾਗਮ ਦਾ ਆਗਾਜ਼ ਤਰੁਨੰਮ ਦੇ ਰੂਪ ਵਿਚ ਇਸ ਸ਼ੇਅਰ ਨਾਲ ਕਰਕੇ ਸਰੋਤਿਆਂ ਨੂੰ ਕੀਲਿਆ:

ਰਾਜਿਆਂ ਦੀ ਅੱਜ ਗਾਥਾ ਸੁਣ ਲਉ, ਇਹ ਰਾਜੇ ਬੜੇ ਅਹਿੰਕਾਰੀ । ਛੱਲ ਕਪਟ ਖੁਰਾਕ ਇਹਨਾਂ ਦੀ, ਚਰਿਤੱਰ ਦੁਰਾਚਾਰੀ॥  
ਉਪਰੰਤ ਸ. ਹਰਬੰਸ ਸਿੰਘ ਘੇਈ, (ਰਿਟਾਇਰਡ-ਐਡੀਸ਼ਨਲ ਕਮਿਸ਼ਨਰ, ਐਕਸਾਇਜ਼ ਐਂਡ ਟੈਕਸੇਸ਼ਨ ) ਅਤੇ ਪੰਜਾਬੀ ਸਾਹਿਤ ਨੂੰ ਹੁਲਾਰੇ ਦੇਣ ਵਾਲੀ ਬਹੁ-ਪੱਖੀ ਸ਼ਖਸ਼ੀਅਤ ਸ੍ਰੀ ਬਲਕੌਰ ਸਿੰਘ ਗਿੱਲ, (ਰਿਟਾਇਰਡ- ਐਕਸਾਇਜ਼ ਐਂਡ ਟੈਕਸੇਸ਼ਨ ਅਫਸਰ)  ਨੇ ਕਿਤਾਬ ਉਪਰ ਪਰਚਾ ਪੜਿਆ  ਜਿਸ ਵਿਚ ਵਿਸ਼ਲੇਸ਼ਣ ਹੋਇਆ ਕਿ ਰਾਜ ਸੱਤਾ ਹਥਿਆaਣ ਲਈ ਰਾਜੇ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਸ਼੍ਰੀ ਮਤੀ ਨਵਨੀਤ ਕੌਰ ਨੇ ਕਿਹਾ ਕਿ ਰਚਨਾਤਮਕ ਪੁਸਤਕਾਂ ਨਿੱਜੀ ਜੀਵਨ ਵਿਚ ਹੀ ਨਹੀਂ, ਸਮੱਚੇ ਸਮਾਜ ਦੀ ਵੀ ਦਿੱਖ ਬਦਲ ਕੇ ਰੱਖ ਦੇਂਦੀਆਂ ਹਨ।

ਸੀ ਗੁਰਸ਼ਰਨ ਸਿੰਘ ਨਰੂਲਾ ਜੀ ਅਤੇ ਲੇਖਕ ਦੇ ਹਰਮੋਹਨ ਸਿੰਘ ਸੰਧੂ ਨੇ ਵੀ ਇੰਨੇ ਮਹਾਨ ਉੱਦਮ ਦੀ ਸ਼ਲਾਘਾ ਕੀਤੀ ਗਈ । ਸਭਾ ਵਿਚ ਹਾਜਰ ਸੱਜਣਾਂ ਵਿਚ  ਸਨ: ਸਿਰਜਣਧਾਰਾ ਦੇ ਮੀਤ ਪ੍ਰਧਾਨ ਸ਼੍ਰੀ ਅਮਰਜੀਤ ਸ਼ੇਰਪੂਰੀ ਅਤੇ ਸਰਬਜੀਤ ਵਿਰਦੀ, ਸ਼੍ਰੀ ਸੁਖਦੇਵ ਸਿੰਘ ਲਾਜ, ਪ੍ਰਗਟ ਸਿੰਘ ਅੋਜਲਾ, ਸ. ਸੁਰਜਨ ਸਿੰਘ, ਗੁਰਦੇਵ ਸਿੰਘ ਬਰਾੜ ਸੁਰਜੀਤ ਸਿੰਘ ਅਲਬੇਲਾ, ਸਿਮਰਦੀਪ ਸਿੰਘ, ਸੁਰਜੀਤ ਸਿੰਘ ਦਰਸ਼ੀ, ਹਰਭਜਨ ਸਿੰਘ ਫਲਵਾਲਦੀ, ਤੇਜਾ ਸਿੰਘ ਰੰਧਾਵਾ, ਬਲਬੀਰ ਸਿੰਘ ਜੈਸਵਾਲ, ਜੋਗਿੰਦਰ ਸਿੰਘ ਕੰਗ, ਸਿਮਰਨਦੀਪ ਸਿੰਘ, ਜਗਸ਼ਾਨ ਸਿੰਘ ਛੀਨਾ, ਸ਼ਮੀਰ ਸ਼ਰਮਾ, ਨਵਜੋਤ ਸਿੰਘ, ਸੋਹਣ ਲਾਲ ਕੈਂਥ, ਹਰਪਾਲ ਸਿੰਘ, ਸੋਮ ਨਾਥ, ਹਰਭਜਨ ਸਿੰਘ ਕੋਹਲੀ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ।
ਉਪਰੰਤ ਕਮੋਡੋਰ ਸ੍ਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਇਸ ਮਹਾਨ ਕਾਰਜ ਦੇ ਸਪੂੰਰਣ ਹੋਣ ਦਾ ਸਫਰ ੧੦ ਸਾਲਾਂ ਤੱਕ ਚੱਲਿਆ ਅਤੇ ਹਾਜਰ ਸੱਜਣਾਂ ਦਾ ਧੰਨਵਾਦ ਕੀਤਾ। 
ਸਭਾ ਵਲੋਂ ਮੰਚ ਸੰਚਾਲਨ ਬਾਖੂਬੀ ਨਿਭਾaਣ ਤੇ ਸੱਕਤਰ ਨੂੰ ਸ਼ਾਬਾਸ਼ ਅਤੇ ਵਧਾਈ ਦਿੱਤੀ ।
ਅੰਤ ਵਿਚ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਦਵਿੰਦਰ ਸ਼ੇਖਾ  ਨੇ ਹਾਜ਼ਰੀਨ ਸ਼ਖਸ਼ੀਅਤਾਂ ਧੰਨਵਾਦ ਕੀਤਾ।

PHOTO

Monday 1 May 2017

ਤਾਰਾ ਸਿੰਘ ਕਾਬਲੀ ਰਿਲੀਜ਼

ਸਿਰਜਣਧਾਰਾ ਵੱਲੋਂ ਅੱਜ ਸ਼ਾਮੀਂ ਪੰਜਾਬੀ ਲੇਖਕ ਕਮਾਡੋਰ ਸ: ਗੁਰਨਾਮ ਸਿੰਘ ਦਾ ਲਿਖਿਆ ਨਾਵਲ ਤਾਰਾ ਸਿੰਘ ਕਾਬੁਲੀ ਅਕਾਡਮੀ ਦੇ ਸਾਬਕਾ ਪਰਧਾਨ ਗੁਰਭਜਨ ਗਿੱਲ, ਸਾਬਕਾ ਜਨਰਲ ਸਕੱਤਰ ਪ੍ਰੋ: ਰਵਿੰਦਰ ਭੱਠਲ, ਗੁਰਸ਼ਰਨ ਸਿੰਘ ਨਰੂਲਾ, ਕਰਮਜੀਤ ਸਿੰਘ ਔਜਲਾ, ਦੇਵਿੰਦਰ ਸੇਖਾ ਤੇ ਇਸ ਨਾਵਲ ਦੇ ਪ੍ਰਕਾਸ਼ਕ ਤੇ ਲਾਹੌਰ ਬੁੱਕ ਸ਼ਾਪ ਦੇ ਮਾਲਕ ਸ: ਗੁਰਮੰਨਤ ਸਿੰਘ ਨੇ ਕੀਤਾ। ਕਾਬਿਲੇ-ਏ-ਜ਼ਿਕਰ ਹੈ ਕਿ 1857 ਤੋਂ 1984 ਤੀਕ ਫੈਲੇ ਸਮਾਂਕਾਲ ਦਾ ਇਤਿਹਾਸਕ ਲੇਖਾ ਜੋਖਾ ਪੇਸ਼ ਕਰਦਾ ਇਹ ਨਾਵਲ ਭਾਰਤੀ ਜਲ ਸੈਨਾ ਦੇ ਅਧਿਕਾਰੀ ਨੇ ਲਿਖਿਆ ਹੈ। ਇਸ ਯਾਦਗਾਰੀ ਸਮਾਗਮ ਦਾ ਮੰਚ ਸੰਚਾਲਨ ਸ: ਰਘਬੀਰ ਸਿੰਘ ਸੰਧੂ ਨੇ ਕੀਤਾ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। 

PHOTOS

Saturday 30 April 2016

17ਵਾਂ ਬਾਈ ਮੱਲ ਸਿੰਘ ਯਾਦਗਾਰੀ ਸਨਮਾਨ ਸਮਾਰੋਹ

ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ 17ਵਾਂ ਬਾਈ ਮੱਲ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ ਜਿਸ ਵਿਚ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰਧਾਨਗੀ ਮੰਡਲ ਵਿਚ ਸਰਵ ਸ੍ਰੀ ਜਰਨੈਲ ਸਿੰਘ ਸੇਖਾ, ਜਗਜੀਤ ਸਿੰਘ ਬਾਵਰਾ, ਹਰਬੀਰ ਭੰਵਰ ਅਤੇ ਕਰਮਜੀਤ ਸਿੰਘ ਔਜਲਾ ਸ਼ਾਮਲ ਹੋਏ।ਇਸ ਸਮਾਗਮ ਵਿਚ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੂੰ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਅਤੇ ਪ੍ਰੋ. ਕ੍ਰਿਸ਼ਨ ਸਿੰਘ ਨੂੰ ਬਾਈ ਮੱਲ ਸਿੰਘ ਯਾਦਗਾਰੀ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।ਬਾਈ ਮੱਲ ਸਿੰਘ ਬਾਰੇ ਬੋਲਦਿਆਂ ਹਰਬੀਰ ਭੰਵਰ ਨੇ ਕਿਹਾ ਕਿ ਉਹ ਇਕ ਕਿਰਤੀ ਇਨਸਾਨ ਸਨ ਜਿੰਨ੍ਹਾਂ ਨੇ ਸਚਾਈ ਦੇ ਰਸਤੇ ਚਲਦਿਆਂ ਆਪਣੀ ਜ਼ਿੰਦਗੀ ਬਤੀਤ ਕੀਤੀ। ਜਰਨੈਲ ਸੇਖਾ ਨੇ ਕਿਹਾ ਕਿ ਮੱਲ ਸਿੰਘ ਮੇਰੇ ਵਡੇ ਭਰਾ ਸਨ ਜਿੰਨ੍ਹਾ ਨੇ ਇਕ ਗਾਡੀ ਰਾਹ ਵਾਂਗ ਸਾਰੇ ਪਰਿਵਾਰ ਦੀ ਅਗਵਾਈ ਕੀਤੀ।ਡਾ. ਜੌਹਲ ਨੇ ਕਿਹਾ ਕਿ ਮੈਨੂੰ ਸਿਰਜਣਧਾਰਾ ਦੇ ਸਮਾਗਮ ਤੇ ਆ ਕੇ ਖੁਸ਼ੀ ਮਿਲਦੀ ਹੈ ਜੋ ਸਾਹਿਤਕਾਰਾਂ ਨੂੰ ਪਹਿਚਾਨ ਦਿੰਦੇ ਹਨ।ਉਨ੍ਹਾਂ ਕਿਹਾ ਕਿ ਬਾਈ ਮੱਲ ਸਿੰਘ ਦੇ ਪਰਿਵਾਰ ਵਿਚੋਂ ਚਾਰ ਨਾਮੀ ਸਾਹਿਤਕਾਰ ਹਨ ਜੋ ਸਾਰਿਆਂ ਲਈ ਮਾਣ ਵਾਲੀ ਗੱਲ ਹੈ।ਇਸ ਮੌਕੇ ਚਿੱਤਰਕਾਰ ਪ੍ਰਵੀਨ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਹਰਪਾਲ ਸਿੰਘ ਘਈ ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ।ਸਮਾਗਮ ਵਿਚ ਭਾਰੀ ਗਿਣਤੀ ਵਿਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ।
PHOTOS
VIDEO

Sunday 20 December 2015

ਕਰਮਜੀਤ ਸਿੰਘ ਔਜਲਾ ਦਾ 75ਵਾਂ ਜਨਮ ਦਿਨ ਮਨਾਇਆ

ਪੰਜਾਬੀ ਦੇ ਸਥਾਪਿਤ ਲੇਖਕਾਂ ਦੇ ਜਨਮ ਦਿਨਾਂ ਨੂੰ ਧੂਮਧਾਮ ਨਾਲ ਮਨਾਉਣ ਦੀ ਪ੍ਰਿਤ ਨੂੰ ਅੱਗੇ ਤੋਰਦਿਆਂ ਹੋਇਆ ਇਲਾਕੇ  ਦੀਆਂ 15 ਸਾਹਿਤਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਰਦਾਰ ਕਰਮਜੀਤ ਸਿੰਘ ਔਜਲਾ ਦਾ 75ਵਾਂ ਜਨਮ ਦਿਨ 'ਸਾਹਿਤ ਉਤਸਵ' ਦੇ ਤੌਰ ਤੇ ਮਨਾਇਆ ਗਿਆ। ਸਹਿਯੋਗੀ ਸੰਸਥਾਵਾਂ ਵਿਚ ਪੰਜਾਬੀ ਨਾਵਲ ਅਕਾਡਮੀ, ਸਿਰਜਣਧਾਰਾ, ਸਾਹਿਤਕਾਰ ਸਦਨ, ਪੰਜਾਬੀ ਸਾਹਿਤ ਸਭਾ ਮਲੇਰਕੋਟਲਾ, ਪੰਜਾਬੀਮਾਂ.ਕੌਮ, ਗੁਰੂ ਅੰਗਦ ਦੇਵ ਵਿਦਿਅਕ ਭਲਾਈ ਕੌਂਸਲ ਅਤੇ ਗਿਆਨੀ ਦਿੱਤ ਸਿੰਘ ਵਿਦਿਅਕ ਤੇ ਸਪੋਰਟ ਸੁਸਾਇਟੀ ਪ੍ਰਮੁੱਖ ਸਨ।  ਇਸ ਮੌਕੇ ਤੇ ਕੇਕ ਕੱਟ ਕੇ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਨ ਦੀ ਰਸਮ ਨਿਭਾਈ ਗਈ।   ਸਮਾਗਮ ਦੇ ਮੁੱਖ ਮਹਿਮਾਨ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ. ਐਸ ਐਸ ਜੌਹਲ ਅਤੇ ਵਿਸ਼ੇਸ਼ ਮਹਿਮਾਨ ਡਾ. ਐਸ ਤਰਸੇਮ, ਜਦਕਿ ਪ੍ਰਧਾਨਗੀ ਮੰਡਲ ਵਿਚ ਸ. ਪ੍ਰਤਾਪ ਸਿੰਘ, ਇੰਜ. ਡੀ.ਐਮ. ਸਿੰਘ ਅਤੇ ਸਰਪੰਚ ਕਰਤਿੰਦਰਪਾਲ ਸਿੰਘ ਸਿੰਘਪੁਰਾ ਸੁਸ਼ੋਭਿਤ ਸਨ। ਇਸ ਮੌਕੇ ਤੇ ਸ੍ਰੀ ਔਜਲਾ ਦੇ ਚਾਰ ਨਾਵਲ-ਬਦਕਾਰ, ਨੀਤੀ, ਏਵ ਨਾ ਜੀਵਿਆ ਜਾਇ ਅਤੇ ਹਨ੍ਹੇਰੇ ਵਿਚ ਗਵਾਚੇ ਸੂਰਜ' ਲੋਕ ਅਰਪਣ ਕੀਤੇ ਗਏ। ਡਾ. ਕੁਲਵਿੰਦਰ ਕੌਰ ਮਿਨਹਾਸ ਅਤੇ ਦਲਵੀਰ ਸਿੰਘ ਲੁਧਿਆਣਵੀ ਨੇ ਨਾਵਲਾਂ ਦੀ ਜਾਣ-ਪਹਿਚਾਣ ਕਰਵਾਉਂਦਿਆਂ ਹੋਇਆ ਨਾਵਲਾਂ ਨੂੰ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ, ਬਦਨੀਤੀਆਂ ਅਤੇ ਗੰਧਲੀ ਹੋ ਚੁੱਕੀ ਸਿਆਸਤ ਦੀ ਪੇਸ਼ਕਾਰੀ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕੀਤਾ। ਉੱਘੇ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ ਨੇ ਮੰਚ ਦੀ ਜ਼ਿੰਮੇਵਾਰੀ ਸੰਭਾਲਦਿਆਂ ਔਜਲਾ ਸਾਹਿਬ ਦੇ ਸਾਹਿਤਕ ਜੀਵਨ 'ਤੇ ਚਾਨਣਾ ਪਾਇਆ। ਇਸ ਮੌਕੇ 'ਤੇ ਰਾਜ ਕੁਮਾਰ ਗਰਗ ਦਾ ਨਾਵਲ 'ਸੂਰਜ ਕਦੇ ਮਰਦਾ ਨਹੀਂ' ਲੋਕ ਅਰਪਣ ਕੀਤਾ ਗਿਆ। ਡਾ. ਜੌਹਲ ਵੱਲੋਂ ਨਾਵਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲਮ ਵਿਚ ਬਹੁਤ ਤਾਕਤ ਹੰਦੀ ਹੈ, ਲੇਖਕਾਂ ਨੂੰ ਓਹੀ ਲਿਖਣਾ ਚਾਹੀਦਾ ਹੈ ਜੋ ਸਮਾਜ ਨੂੰ ਪ੍ਰਵਾਨ ਹੋਵੇ, ਔਜਲਾ ਜੀ ਦੀ ਕਲਮ ਆਪਣਾ ਫ਼ਰਜ਼ ਨਿਭਾਉਣ ਵਿਚ ਕਾਮਯਾਬ ਰਹੀ ਹੈ। ਔਜਲਾ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੇ ਰੋਸ਼ਨੀ ਪਾਉਂਦਿਆਂ ਹੋਇਆ ਡਾ ਤਰਸੇਮ ਨੇ ਕਿਹਾ ਕਿ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਦਾ ਐਡਾ ਵੱਡਾ ਇਕੱਠ ਔਜਲਾ ਸਾਹਿਬ ਦੇ ਮਿਲਵਰਤਣ ਸੁਭਾਅ ਕਾਰਨ ਹੋਇਆ ਹੈ।  ਇੰਜ. ਡੀ.ਐਮ. ਸਿੰਘ ਨੇ ਕਿਹਾ ਕਿ ਔਜਲਾ ਸਾਹਿਬ ਕੋਈ ਵੀ ਲਿਖਤ ਰਚਣ ਤੋਂ ਪਹਿਲਾਂ ਵਿਸ਼ੇ  ਨੂੰ ਗਹਿਰਾਈ ਨਾਲ ਘੋਖਦੇ ਹਨ। ਸਿੰਘਪੁਰਾ ਨੇ ਆਪਣੇ ਵਿਚਾਰ ਰੱਖਦਿਆਂ ਹੋਇਆਂ ਕਿਹਾ ਕਿ ਔਜਲਾ ਸਾਹਿਬ ਦੀ ਪ੍ਰਰੇਣਾ ਸਦਕਾ ਹੀ ਗਿਆਨੀ ਦਿੱਤ ਸਿੰਘ ਵਿਦਿਅਕ ਤੇ ਸਪੋਰਟ ਸੁਸਾਇਟੀ ਸਥਾਪਿਤ ਕੀਤੀ ਗਈ ਹੈ। ਪ੍ਰੋ: ਬਲਵਿੰਦਰਪਾਲ ਸਿੰਘ ਨੇ ਕਿਹਾ ਕਿ ਔਜਲਾ ਸਾਹਿਬ ਜੀ ਜਿੱਥੇ ਵੀ ਜਾਂਦੇ ਨੇ ਉਜਾਲਾ ਹੀ ਫ਼ੈਲਾਉਂਦੇ ਨੇ। ਸ੍ਰੀ ਔਜਲਾ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਉਹ ਵੀ ਹੁਣ ਮੀਤ ਸਾਹਿਬ ਦੀ ਤਰ੍ਹਾਂ ਵਧੀਆ ਨਾਵਲ ਲਿਖਣਗੇ। ਔਜਲਾ ਸਾਹਿਬ ਦੇ ਜੀਵਨ ਦੀਆਂ ਪ੍ਰਾਪਤੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਇੰਜ: ਸੁਖਦੇਵ ਸਿੰਘ ਅਤੇ ਰਘੁਬੀਰ ਸੰਧੂ ਵੱਲੋਂ ਵੀ ਚਾਨਣ ਪਾਇਆ ਗਿਆ।  ਇਸ ਮੌਕੇ 'ਤੇ ਡਾ ਐਸ ਐਨ ਸੇਵਕ, ਸ੍ਰੀਮਤੀ ਮਨਿੰਦਰ ਕੌਰ, ਬੇਟਾ ਅਮਨ, ਗੁਰਮੀਤ ਸਿੰਘ ਮੱਕੜ, ਬਸੰਤ ਕੁਮਾਰ ਅਤਰਜੀਤ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ, ਸੋਮਨਾਥ ਆਦਿ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾਉਣ ਲਈ ਡਾ. ਰਣਜੀਤ ਸਿੰਘ, ਡਾ. ਸਰੂਪ ਸਿੰਘ ਅਲੱਗ, ਪ੍ਰਿੰ: ਪ੍ਰੇਮ ਸਿੰਘ ਬਜਾਜ, ਇੰਦਰਜੀਤਪਾਲ ਭਿੰਡਰ, ਮਲਕੀਤ ਸਿੰਘ ਔਲਖ,ਦਵਿੰਦਰ ਸਿੰਘ ਸੇਖਾ, ਹਰਮਨਪ੍ਰੀਤ, ਸਤਵਿੰਦਰ ਸੇਖਾ, ਡਾ ਗੁਲਜ਼ਾਰ ਪੰਧੇਰ, ਹਰਬੀਰ ਸਿੰਘ ਭੰਵਰ, ਮਹਿੰਦਰਦੀਪ ਗਰੇਵਾਲ, ਤ੍ਰੈਲੋਚਨ ਲੋਚੀ, ਬੁੱਧ ਸਿੰਘ ਨੀਲੋ, ਮਹਿੰਦਰ ਸਿੰਘ ਗਰੇਵਾਲ, ਜਨਮੇਜਾ ਜੌਹਲ, ਸਿਮਰਨਪ੍ਰੀਤ ਕੌਰ, ਗੁਰਚਰਨ ਕੌਰ ਕੋਚਰ, ਬਲਕੌਰ ਸਿੰਘ ਗਿੱਲ, ਡਾ  ਸਰਬਜੋਤ ਕੌਰ, ਹਰਦੇਵ ਸਿੰਘ ਕਲਸੀ,  ਰਜਿੰਦਰ ਸ਼ਰਮਾ, ਸੰਪੂਰਣ ਸਿੰਘ ਸੰਨਮ ਆਦਿ ਹਾਜ਼ਿਰ ਸਨ | 

Monday 9 November 2015

ਗੁਰਬਚਨ ਸਿੰਘ ਲਾਡਪੁਰੀ ਦੀਆਂ ਚਾਰ ਪੁਸਤਕਾਂ ਰਿਲੀਜ਼

8 ਨਵੰਬਰ - ਉੱਘੇ ਲੇਖਕ, ਕਵੀ ਅਤੇ ਗ਼ਜ਼ਲਗੋ ਗੁਰਬਚਨ ਸਿੰਘ ਲਾਡਪੁਰੀ ਦੀਆਂ ਚਾਰ ਪੁਸਤਕਾਂ ਦੇ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਏ ਰਿਲੀਜ਼ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਤੇਜਵੰਤ ਮਾਨ ਨੇ ਕਿਹਾ ਕਿ ਲਾਡਪੁਰੀ ਨੇ ਪੰਜਾਬੀ ਸ਼ਬਦ ਭੰਡਾਰ ਦੇ ਅਸੀਮ ਖ਼ਜ਼ਾਨੇ ਦੀ ਵਰਤੋਂ ਕਰਦਿਆਂ ਪੰਜਾਬੀ ਸ਼ਬਦ ਸ਼ਕਤੀ ਦੀ ਚੰਗੀ ਠੁੱਕ ਬੰਨ੍ਹੀ ਹੈ। ਉਨ੍ਹਾਂ ਦੀਆਂ ਇਹ ਲਿਖਤਾਂ ਹੋਰ ਲੇਖਕਾਂ, ਕਵੀਆਂ ਅਤੇ ਗ਼ਜ਼ਲਗੋਆਂ ਲਈ ਪ੍ਰੇਰਨਾ ਸਰੋਤ ਹੋਣਗੀਆਂ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਚੇਤਨ ਸਿੰਘ ਨੇ ਕਿਹਾ ਕਿ ਸ੍ਰੀ ਲਾਡਪੁਰੀ ਵੱਲੋਂ ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਜੋ ਯੋਗਦਾਨ ਪਾਇਆ ਜਾ ਰਿਹਾ ਹੈ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ। ਸਿਰਜਣਧਾਰਾ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕਰਮਜੀਤ ਸਿੰਘ ਅੌਜਲਾ ਨੇ ਦੱਸਿਆ ਕਿ ਇਹ ਸਮਾਗਮ ਗੁਰਬਚਨ ਸਿੰਘ ਲਾਡਪੁਰੀ ਦੀ ਪਤਨੀ ਸ਼ਿੰਗਾਰ ਕੌਰ ਦੀ ਯਾਦ ਨੂੰ ਸਮਰਪਿਤ ਸੀ। ਲੇਖਕ ਲਾਡਪੁਰੀ ਨੇ ਕਿਹਾ ਕਿ ਉਨ੍ਹਾਂ ਆਪਣੀ ਪੁਸਤਕ ਅੱਧਵਾਟਾ ਪਿਆਰਆਪਣੀ ਪਤਨੀ ਬੀਬੀ ਸ਼ਿੰਗਾਰ ਕੌਰ ਦੇ ਸਦੀਵੀ ਵਿਛੋੜੇ ਨੂੰ ਸਮਰਪਿਤ ਕੀਤੀ ਹੈ। ਇਹ ਪੁਸਤਕ ਵੈਰਾਗਮਈ ਕਾਵਿ ਅਤੇ ਗ਼ਜ਼ਲਾਂ ਦਾ ਸੰਗ੍ਰਹਿ ਹੈ। ਹਲੂਣਾਪੁਸਤਕ ਵਿੱਚ ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਰਾਹੀਂ ਸਮਾਜਿਕ ਰਿਸ਼ਤਿਆਂ ਅਤੇ ਮਨੁੱਖ ਦੀ ਇੱਛਾ ਸ਼ਕਤੀ ਨੂੰ ਹਲੂਣਾ ਦੇਣ ਵਾਲੀ ਸ਼ਾਇਰੀ ਸ਼ਾਮਲ ਕੀਤੀ ਗਈ ਹੈ। ਜੀਵਨ ਜੋਤ ਤੇ ਸਿੱਖੀ ਸਰਮਾਇਆਧਾਰਮਿਕ ਕਾਵਿ ਸੰਗ੍ਰਹਿ ਹੈ, ਜਦੋਂ ਕਿ ਗ਼ਜ਼ਲ ਪਟਾਰੀਰਾਹੀਂ ਉਰਦੂ, ਫਾਰਸੀ ਬਹਿਰਾਂ ਦੀ ਜਕੜ ਵਿੱਚੋਂ ਪੰਜਾਬੀ ਗ਼ਜ਼ਲ ਨੂੰ ਆਜ਼ਾਦ ਕਰਵਾਉਣ ਦਾ ਅਰੰਭਕ ਯਤਨ ਕੀਤਾ ਗਿਆ ਹੈ।
ਸਮਾਗਮ ਵਿੱਚ ਪੁੱਜੀਆਂ ਅਹਿਮ ਸ਼ਖ਼ਸੀਅਤਾਂ ਵਿੱਚ ਡਾ. ਬਲਵਿੰਦਰ ਸਿੰਘ ਸਧਾਰ, ਡਾ. ਤੇਜਵੰਤ ਸਿੰਘ ਮਾਨ, ਜ਼ਿਲ੍ਹਾ ਭਾਸ਼ਾ ਅਫ਼ਸਰ ਜਲੰਧਰ ਅਮਰਜੀਤ ਕੌਰਹਰਦੇਵ ਸਿੰਘ ਦਿਲਗੀਰ, ਮਿੱਤਰ ਸੈਨ ਮੀਤ, ਦਵਿੰਦਰ ਸਿੰਘ ਸੇਖਾ, ਗੁਰਚਰਨ ਕੌਰ ਕੋਚਰ ਅਤੇ ਫਕੀਰ ਚੰਦ ਸ਼ੁਕਲਾ ਸ਼ਾਮਲ ਹਨ। ਇਸ ਮੌਕੇ ਦੀਪ ਢਿੱਲੋਂ, ਜੈਸਮੀਨ ਜੱਸੀ, ਜਸਵੀਰ ਜੱਸੀ ਅਤੇ ਬੀਬਾ ਹੁਸਨਪ੍ਰੀਤ ਹੰਸ ਨੇ ਲਾਡਪੁਰੀ ਵੱਲੋਂ ਲਿਖੇ ਗੀਤਾਂ ਦੀ ਪੇਸ਼ਕਾਰੀ ਕੀਤੀ। ਸਮਾਗਮ ਦੌਰਾਨ ਕਈ ਉੱਘੇ ਸਾਹਿਤਕਾਰਾਂ ਦਾ ਸਨਮਾਨ ਵੀ ਕੀਤਾ ਗਿਆ।


Sunday 26 July 2015

'ਲਹੂ ਭਿੱਜੀ ਪੱਤਰਕਾਰੀ' ਲੋਕ ਅਰਪਣ

ਨਾਵਲਕਾਰ ਮਿੱਤਰ ਸੈਨ ਮੀਤ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਸਿਰਜਣਧਾਰਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸੀਨੀਅਰ ਪੱਤਰਕਾਰ ਹਰਬੀਰ ਸਿੰਘ ਭੰਵਰ ਦੀ ਪੁਸਤਕ 'ਤੀਜਾ ਘੱਲੂਘਾਰਾ ਅਤੇ ਕਾਲੇ ਦਿਨ (ਲਹੂ ਭਿੱਜੀ ਪੱਤਰਕਾਰੀ)' ਲੋਕ ਅਰਪਣ ਕੀਤੀ। ਇਸ ਮੌਕੇ 'ਤੇ ਸ੍ਰੀ ਮੀਤ ਨੇ ਆਪਣੇ ਵਿਚਾਰ ਰੱਖਦਿਆਂ ਹੋਇਆ ਕਿਹਾ ਕਿ ਹਰਬੀਰ ਸਿੰਘ ਭੰਵਰ ਨੇ ਜੋ ਇਤਿਹਾਸ ਆਪਣੇ ਪਿੰਡੇ 'ਤੇ ਹਢਾਇਆ ਤੇ ਉਸ ਨੂੰ'ਤੀਜਾ ਘੱਲੂਘਾਰਾ ਅਤੇ ਕਾਲੇ ਦਿਨ (ਲਹੂ ਭਿੱਜੀ ਪੱਤਰਕਾਰੀ)' ਰਾਹੀਂ ਲੋਕਾਂ ਦੇ ਸਨਮੁੱਖ ਕੀਤਾ ਹੈ, ਉਹ ਹੋਰ ਕੋਈ ਨਹੀਂ ਕਰ ਸਕਦਾ। ਪ੍ਰਧਾਨਗੀ ਮੰਡਲ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਸਰਦਾਰ ਜੇ ਪੀ ਸਿੰਘ, ਗੁਰੂ ਗੋਬਿੰਦ ਸਿੰਘ ਟਰੱਸਟ ਦੇ ਚੇਅਰਮੈਨ ਸਰਦਾਰ ਪ੍ਰਤਾਪ ਸਿੰਘ, ਬੀਬੀ ਤੇਜ ਕੌਰ ਦਰਦੀ, ਸਭਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ ਅਤੇ ਹਰਬੀਰ ਸਿੰਘ ਭੰਵਰ ਸ਼ਾਮਿਲ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦਲਵੀਰ ਸਿੰਘ ਲੁਧਿਆਣਵੀ ਨੇ ਬਾਖ਼ੂਬੀ ਨਿਭਾਉਂਦਿਆਂ ਹੋਇਆ ਹੱਥਲੀਂ ਪੁਸਤਕ ਦੇ ਤੱਥਾਂ ਬਾਰੇ ਖ਼ੂਬ ਚਾਨਣਾ ਪਾਇਆ। ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਪੇਪਰ ਪੜ੍ਹਦਿਆਂ ਇਹ ਵੀ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਜੋਸ਼ੀਲੇ ਸਨ, ਜਦਕਿ ਸੰਤ ਲੌਂਗੋਵਾਲ ਬਹੁਤ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ, ਪਰ ਮਕਸਦ ਦੋਨਾਂ ਦਾ ਇਕ ਹੀ ਸੀ।
ਸਰਦਾਰ ਪ੍ਰਤਾਪ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਲਹੂ ਭਿੱਜੀ ਪੱਤਰਕਾਰੀ ਵਿਚ ਜੋ ਭੰਵਰ ਸਾਹਿਬ ਨੇ ਲਿਖਿਆ ਹੈ, ਬਿਲਕੁਲ ਸੱਚ ਹੈ। ਇਹ ਪੁਸਤਕ ਅੰਗਰੇਜ਼ੀ ਵਿਚ ਵੀ ਛਪਣੀ ਚਾਹੀਦੀ ਹੈ ਤਾਂ ਜੋ ਨਾਨ-ਪੰਜਾਬੀ ਵੀ ਪੰਜਾਬ ਦੇ ਹਾਲਾਤ ਤੋਂ ਜਾਣੂੰ ਹੋ ਸਕਣ।
ਸਰਦਾਰ ਜੇ ਪੀ ਸਿੰਘ ਨੇ ਦੱਸਿਆ ਕਿ ਭੰਵਰ ਸਾਹਿਬ ਨੇ ਤੀਜੇ ਘੱਲੂਕਾਰੇ ਦੌਰਾਨ ਬਹੁਤਾ ਸਮਾਂ ਅੰਮ੍ਰਿਤਸਰ ਰਹਿ ਕੇ ਵਾਪਰ ਰਹੀਆਂ ਹਿਰਦੇਵੇਦਕ ਘਟਨਾਵਾਂ ਦੀ ਰੀਪੋਰਟਿੰਗ ਕੀਤੀ ਸੀ ਅਤੇ ਹੁਣ ਇਨ੍ਹਾਂ ਨੂੰ ਲਹੂ ਭਿੱਜੀ ਪੱਤਰਕਾਰੀ ਵਿਚ ਸ਼ਾਮਿਲ ਕਰਕੇ ਲੋਕਾਈ ਦੇ ਸਨਮੁੱਖ ਕੀਤਾ ਹੈ, ਵਧਾਈ ਦੇ ਪਾਤਰ ਹਨ।
ਸ. ਔਜਲਾ ਨੇ ਭੰਵਰ ਸਾਹਿਬ ਨੂੰ ਵਧਾਈ ਦਿੰਦਿਆ ਕਿਹਾ ਕਿ "ਲਹੂ ਭਿੱਜੀ ਪੱਤਰਕਾਰੀ" ਵੀ "ਡਾਇਰੀ ਦੇ ਪੰਨੇ" ਵਾਂਗ ਇਤਿਹਾਸਕ ਦਸਤਾਵੇਜ਼ ਬਣੇਗੀ।
ਬੀਬੀ ਦਰਦੀ ਨੇ ਕਿਹਾ ਕਿ ਭੰਵਰ ਸਾਹਿਬ ਨੇ ਕਾਲ਼ੇ ਦਿਨਾਂ ਨੂੰ ਕਿਤਾਬ ਵਿਚ ਪੇਸ਼ ਕਰਕੇ ਵੱਡਾ ਕਾਰਜ ਕੀਤਾ ਹੈ, ਕਾਬਿਲ-ਏ-ਤਾਰੀਫ਼ ਹੈ। 
ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਇੰਦਰਜੀਤਪਾਲ ਕੌਰ ਭਿੰਡਰ, ਪ੍ਰਿੰ: ਰਘਬੀਰ ਸਿੰਘ ਸੰਧੂ, ਆਦਿ ਨੇ ਪੁਸਤਕ 'ਤੇ ਵਿਚਾਰ-ਚਰਚਾ ਵਿਚ ਹਿੱਸਾ ਲਿਆ। 
ਕਵੀ ਦਰਬਾਰ ਵਿਚ ਹਰਬੰਸ ਮਾਲਵਾ, ਸੰਪੂਰਨ ਸਿੰਘ ਸਨਮ, ਮੀਤ ਪ੍ਰਧਾਨ ਰਵਿੰਦਰ ਦੀਵਾਨਾ,  ਅਮਰਜੀਤ ਸ਼ੇਰਪੁਰੀ, ਸੋਮਨਾਥ, ਸੁਖਵਿੰਦਰ ਅਨਹਦ, ਜਸਵੀਰ ਸਿੰਘ ਹਰਫ਼, ਬਲਬੀਲਰ ਜਸਵਾਲ, ਗੁਰਨਾਮ ਸਿੰਘ ਕੋਮਲ, ਪੱਮੀ ਹਬੀਬ, ਗੁਰਸੇਵਕ ਸਿੰਘ ਥਰੀਕੇ ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ।
ਸ. ਲੋਚਨ ਸਿੰਘ ਭਾਨ, ਸਚਦੇਵਾ, ਪਵਨੀਤ ਕੌਰ, ਤਰਲੋਚਨ ਸਿੰਘ ਨਾਟਕਕਾਰ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਸਰੋਤੇ ਹਾਜ਼ਿਰ ਸਨ, ਜਿਨਾਂ ਦੀ ਆਮਦ ਸਦਕਾ ਇਹ ਸਮਾਗਮ ਸਫ਼ਲਤਾਪੂਰਵਕ ਸਿਰੇ ਚੜ੍ਹ ਸਕਿਆ।

Monday 29 June 2015

ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਸਮਾਗਮ - 2016

ਸਾਹਿਤਕਾਰਾਂ ਦਾ ਮਾਣ-ਸਨਮਾਨ ਕਰਨਾ ਬਹੁਤ ਉੱਤਮ ਕਾਰਜ ਹੈ, ਇਸ ਨਾਲ ਉਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਨ੍ਹਾਂ  ਦੀਆਂ ਰਚਨਾਵਾਂ ਸਮਾਜ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਹਨ। ਤੇ ਨਤੀਜੇ ਵਜੋਂ ਉਹ ਹੋਰ ਵੀ ਪਰਪੱਕ ਰਚਨਾਵਾਂ ਲਿਖ ਕੇ ਨਿੱਗਰ ਸਮਾਜ ਦੀ ਸਥਾਪਨਾ ਵਿਚ ਆਪੋ-ਆਪਣਾ ਬਹੁਮੁੱਲਾ ਯੋਗਦਾਨ ਪਾਉਂਦੇ ਨੇ', ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਦਮ ਭੂਸ਼ਨ ਡਾ ਸਰਦਾਰਾ ਸਿੰਘ ਜੌਹਲ ਨੇ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਗਏ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਸਮਾਗਮ ਦੌਰਾਨ ਕੀਤਾ।  ਜੌਹਲ ਸਾਹਿਬ ਦੇ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਡਾ. ਐਸ ਐਨ ਸੇਵਕ, ਸ. ਹਰਬੀਰ ਸਿੰਘ ਭੰਵਰ, ਕਰਨਲ ਰਘੁਬੀਰ ਸਿੰਘ ਕੰਗ, ਮੋਹਨ ਸਿੰਘ ਸਹਿਗਲ ਅਤੇ ਡਾ. ਗੁਰਚਰਨ ਕੌਰ ਕੋਚਰ ਨੇ ਸ਼ਿਰਕਤ ਕੀਤੀ। ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ ਨੇ 'ਸਿਰਜਣਧਾਰਾ ਵੱਲੋਂ ਸਾਹਿਤਕਾਰਾਂ ਨੂੰ ਸਨਮਾਨਿਤ ਕਰਨਾ ਵਿਸ਼ੇ 'ਤੇ ਪਰਚਾ ਪੜ੍ਹਦਿਆਂ ਕਿਹਾ ਕਿ ਬਿਨਾਂ ਕਿਸੇ ਭੇਦ-ਭਾਵ ਦੇ, ਯੋਗ ਵਿਧੀ ਰਾਹੀਂ ਉਨ੍ਹਾਂ ਸਾਹਿਤਕਾਰਾਂ ਦੀ ਚੋਣ ਕਰਨੀ ਚਾਹੀਦੀ ਹੈ, ਜੋ ਸਹੀ ਹੱਕ ਰੱਖਦੇ ਹੋਣ। ਡਾ.ਕੋਚਰ ਨੇ ਸਟੇਜ ਸੰਚਾਲਨ ਕਰਦਿਆਂ ਸਨਮਾਨਿਤ ਕੀਤੀਆਂ ਜਾ ਰਹੀਆਂ ਸ਼ਖ਼ਸੀਅਤਾਂ ਬਾਰੇ ਸਾਹਿਤਕ ਚਾਨਣਾ ਪਾਇਆ।
ਸ਼ਾਇਰ ਵਿਜੇ ਵਿਵੇਕ ਨੂੰ '16ਵਾਂ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ' ਅਤੇ ਇੰਜ ਜਸਵੰਤ ਜ਼ਫ਼ਰ ਨੂੰ ਵਿਸ਼ੇਸ਼ ਸਨਮਾਨ ਦੇ ਇਲਾਵਾ ਪ੍ਰਿੰ: ਪਰਮਵੀਰ ਕੌਰ ਜ਼ੀਰਾ, ਅਮਰਜੀਤ ਸ਼ੇਰਪੁਰੀ ਅਤੇ ਰਘਬੀਰ ਸਿੰਘ ਸੰਧੂ ਨੂੰ ਵੀ ਸਨਮਾਨਿਤ ਕੀਤਾ ਗਿਆ। ਧਰਮਪਾਲ ਸਾਹਿਲ ਨੇ ਵਿਜੇ ਵਿਵੇਕ ਦਾ ਸਨਮਾਨ ਪੱਤਰ ਪੜ੍ਹਿਆ ਜਦਕਿ ਗੁਰਚਰਨ ਸਿੰਘ ਨਰੂਲਾ ਨੇ ਇੰਜ ਜਸਵੰਤ ਜ਼ਫ਼ਰ ਦਾ।  ਸ. ਔਜਲਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਧਾਨਗੀ ਮੰਡਲ ਵਿੱਚ ਬੈਠੀਆਂ ਮਹਾਨ ਹਸਤੀਆਂ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਪਿਛਲੇ 28 ਸਾਲਾਂ ਤੋਂ ਸਿਰਜਣਧਾਰਾ ਸਾਹਿਤਕਾਰਾਂ ਨੂੰ ਸਨਮਾਨਿਤ ਕਰਦੀ ਆ ਰਹੀ ਹੈ।  ਡਾ. ਐਸ ਐਨ ਸੇਵਕ ਨੇ ਕਿਹਾ ਕਿ ਲੇਖਕ ਦਾ ਫ਼ਰਜ਼ ਬਣਦਾ ਹੈ ਕਿ ਸਮਾਜ ਨੂੰ ਸਹੀ ਅਗਵਾਈ ਦੇਵੇ ਅਤੇ ਸੰਸਥਾਵਾਂ ਦਾ ਕੰਮ ਹੈ ਕਿ ਇਹੋ ਜਿਹੇ ਸਾਹਿਤਕਾਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕਰੇ।   ਸ. ਹਰਬੀਰ ਸਿੰਘ ਭੰਵਰ ਨੇ ਬਾਈ ਮੱਲ ਸਿੰਘ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਉਹ ਇੱਕ ਕਰਮਯੋਗੀ ਸਨ। ਭਾਰੀ ਤਾਦਾਦ ਵਿਚ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਹਾਜ਼ਰੀ ਹੋਏ।  ਇਸ ਮੌਕੇ 'ਤੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿਚ 28 ਕਵੀਆਂ ਨੇ ਹਾਜ਼ਰੀ ਭਰੀ । ਇਸ ਸਮਾਗਮ ਨੂੰ ਨੇਪੜੇ ਚਾੜ੍ਹਨ ਵਿਚ ਗਲਪਕਾਰ ਦਵਿੰਦਰ ਸੇਖਾ, ਮੀਤ ਪ੍ਰਧਾਨ ਰਵਿੰਦਰ ਦੀਵਾਨਾ, ਲਾਡਾ ਪ੍ਰਦੇਸੀ ਭੋਲੋਕੇ ਆਦਿ ਨੇ ਸਹਿਯੋਗ ਦਿੱਤਾ। ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸੇਖਾ ਨੇ ਆਏ ਹੋਏ ਵਿਦਵਾਨਾਂ ਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Monday 1 June 2015

‘ਵਿਰਸੇ ਦਾ ਪ੍ਰਵਾਹ’ ਲੋਕ ਅਰਪਣ

ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਗੁਰਨਾਮ ਸਿੰਘ (ਰਿਟਾ: ਕੋਮੋਡੋਰ) ਰਚਿਤ ਪੁਸਤਕ ‘ਵਿਰਸੇ ਦਾ ਪ੍ਰਵਾਹ’ ਲੋਕ ਅਰਪਣ ਕਰਨ ਲਈ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਕ੍ਰਿਪਾਲ ਸਿੰਘ ਔਲਖ ਜੀ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਨਾਲ ਡਾ. ਪ੍ਰਤਾਪ ਸਿੰਘ, ਜੇ.ਪੀ ਸਿੰਘ, ਮਿੱਤਰ ਸੈਨ ਮੀਤ, ਕਰਮਜੀਤ ਸਿੰਘ ਔਜਲਾ, ਗੁਰਨਾਮ ਸਿੰਘ ਅਤੇ ਡਾ. ਘੁਰਚਰਨ ਕੌਰ ਕੋਚਰ ਸ਼ਾਮਲ ਹੋਏ।ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਨੇ ਸਭ ਨੂੰ ਜੀ ਆਇਆਂ ਆਖਦੇ ਹੋਏ ਲੇਖਕ ਦੇ ਜੀਵਨ ਅਤੇ ਸਾਹਿਤਕ ਸਫਰ ਬਾਰੇ ਭਰਪੂਰ ਚਾਨਣਾ ਪਾਇਆ।ਪੁਸਤਕ ਬਾਰੇ ਪੇਪਰ ਗੁਰਸ਼ਰਨ ਸਿੰਘ ਨਰੂਲਾ ਨੇ ਪੜ੍ਹਿਆ।ਵਿਚਾਰ ਚਰਚਾ ਵਿਚ ਸ. ਦਵਿੰਦਰ ਸਿੰਘ ਸੇਖਾ (ਸੰਪਾਦਕ ਪੰਜਾਬੀਮਾਂ.ਕਾਮ), ਡਾ. ਕੁਲਵਿੰਦਰ ਕੌਰ ਮਿਨਹਾਸ, ਰਘਬੀਰ ਸਿੰਘ ਸੰਧੂ,ਪ੍ਰਤਾਪ ਸਿੰਘ, ਡਾ. ਗੁਲਜ਼ਾਰ ਪੰਧੇਰ, ਜੇ.ਪੀ ਸਿੰ ਅਤੇ ਹਰਮਨਮੋਹਣ ਸਿੰਘ ਸੰਧੂ ਨੇ ਹਿੱਸਾ ਲਿਆ। ਮੁਖ ਮਹਿਮਾਨ ਡਾ. ਕ੍ਰਿਪਾਲ ਸਿੰਘ ਔਲਖ ਨੇ ਪੁਸਤਕ ਦੀ ਸ਼ਲਾਘਾ ਕਰਦੇ ਹੋਏ ਇਨ੍ਹਾਂ ਲਿਖਤਾਂ ਨੂੰ ਸਮਾਜ ਲਈ ਰਾਹ ਦਸੇਰਾ ਆਖਿਆ।ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਲ, ਸਪਸ਼ਟ ਅਤੇ ਸ਼ੁਧ ਭਾਸ਼ਾ ਵਿਚ ਲਿਖੀਆਂ ਰਚਨਾਵਾਂ ਪਾਠਕ ਤੇ ਵੱਧ ਪ੍ਰਭਾਵ ਪਾਉਂਦੀਆਂ ਹਨ।ਇਸ ਉਪਰੰਤ ਲੇਖਕ ਗੁਰਨਾਮ ਸਿੰਘਆਪਣੀਆਂ ਕੁਝ ਰਚਨਾਵਾਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ।ਕਿਤਾਬ ਰਿਲੀਜ਼ ਕਰਨ ਉਪਰੰਤ ਲੇਖਕ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕਰਵਾਏ ਕਵੀ ਦਰਬਾਰ ਦਾ ਆਗਾਜ਼ ਛੇ ਸਾਲ ਦੀ ਬੱਚੀ ਰੂਪ ਕੌਰ ਨੇ ਆਪਣੀ ਕਵਿਤਾ ਨਾਲ ਕੀਤਾ। ਉਪਰੰਤ ਉਜਾਗਰ ਸਿੰਘ ਭੰਡਾਲ (ਲੰਡਨ), ਅਮਰਜੀਤ ਸ਼ੇਰਪੁਰੀ, ਇੰਜੀ: ਸੁਰਜਨ ਸਿੰਘ, ਸੁਖਵਿੰਦਰ ਅਨਹਦ,ਲਾਡਾ ਪ੍ਰਦੇਸੀ, ਗੁਰਵਿੰਦਰ ਸ਼ੇਰਗਿਲ, ਸੋਮ ਨਾਥ, ਕਪਿਲ ਦੇਵ ਮੌਲੜੀ, ਜਸਵੰਤ ਜ਼ਫ਼ਰ, ਗੁਰਨਾਮ ਸਿੰਘ ਸੀਤਲ, ਪਰਗਟ ਸਿੰਘ ਇਕੋਲਾਹਾ, ਡਾ. ਸੁਰੇਸ਼ ਬੱਧਨ, ਜਗਸ਼ਰਨ ਸ਼ਨਿਾ ਆਦਿ ਨੇ ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਨਾਲ ਸਮੇਂ ਨੂੰ ਬੰਨ੍ਹਿਆ। ਇਸ ਮੌਕੇ ਪਿੰਸੀ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਤਰਲੋਚਨ ਝਾਡੇ, ਰਵਿੰਦਰ ਰਵੀ, ਜਗਦੀਪ, ਅਮਮ੍ਰਿਤਜੋਤ ਕੌਰ, ਸਤਪਾਲ ਸਿੰਘ, ਅਮੋਲਕ ਸਿੰਘ ਅਤੇ ਜਗਦੀਸ਼ ਕੌਰ ਆਦਿ ਵਡੀ ਗਿਣਤੀ ਵਿਚ ਲੇਖਕ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਡਾ. ਗੁਰਚਰਨ ਕੋਚਰ ਨੇ ਮੰਚ ਸੰਚਾਲਨ ਦੀ ਸੇਵਾ ਬਾ-ਖੁਬੀ ਨਿਭਾਈ।

PHOTOS

Sunday 28 December 2014

ਪੁਸਤਕ 'ਹਾਸੇ ਦੇ ਵਪਾਰੀ' ਲੋਕ ਅਰਪਣ

'ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਕਮੀਆਂ ਅਤੇ ਖੂਬੀਆਂ ਨੂੰ ਉਘਾੜਦਾ ਲੇਖਕ ਬੜੀ ਸੁਹਿਰਦਤਾ ਨਾਲ ਪਾਠਕਾਂ ਨੂੰ ਆਨੰਦ ਭਰਪੂਰ ਗਿਆਨ ਦਿੰਦਾ, ਘਟਨਾਵਾਂ ਤੋਂ ਸੁਚੇਤ ਕਰਦਾ ਹੋਇਆ, ਬਦਲਦੇ ਸਮਾਜ ਦੇ ਅਨੇਕ ਪੱਖਾਂ ਨੂੰ ਸਾਹਮਣੇ ਲਿਆ ਕੇ ਰੱਖਦਾ ਹੈ ਤਾਂ ਜੋ ਹਰ ਸ਼ਖ਼ਸ ਦੀ ਜ਼ਿੰਦਗੀ ਹੀ ਹਾਸਰਸ ਬਣ ਸਕੇ', ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਗੁਰਨਾਮ ਸਿੰਘ ਸੀਤਲ ਦੀ ਚੁਟਕਲਿਆਂ ਅਤੇ ਵਿਅੰਗ ਦੇ ਰੂਪ ਵਿਚ ਪੁਸਤਕ 'ਹਾਸੇ ਦੇ ਵਪਾਰੀ' ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕਰਦਿਆਂ ਕੀਤਾ। ਮੀਤ ਸਾਹਿਬ ਦੇ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਸੀਨੀ. ਮੀਤ ਪ੍ਰਧਾਨ ਦਵਿੰਦਰ ਸੇਖਾ, ਉਘੀ ਲੇਖਿਕਾ ਗੁਰਚਰਨ ਕੌਰ ਥਿੰਦ, ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ, ਜਨਰਲ ਸਕੱਤਰ ਗੁਰਚਰਨ ਕੌਰ ਕੋਚਰ ਅਤੇ ਇੰਜ: ਅਜੀਤ ਸਿੰਘ ਅਰੋੜਾ ਹਾਜ਼ਿਰ ਹੋਏ। ਦਲਵੀਰ ਸਿੰਘ ਲੁਧਿਆਣਵੀ ਨੇ ਬਾਖ਼ੂਬੀ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਚੰਗੀਆਂ ਪੁਸਤਕਾਂ ਹੀ ਨਿੱਗਰ ਸਮਾਜ ਦੀ ਸਿਰਜਣਾ ਕਰਦੀਆਂ ਨੇ। ਬੁੱਧ ਸਿੰਘ ਨੀਲੋ ਨੇ ਪੁਸਤਕ 'ਤੇ ਪਰਚਾ ਪੜ੍ਹਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਜ਼ਿੰਦਗੀ ਰੁਝੇਵਿਆਂ ਨਾਲ ਭਰੀ ਹੋਣ ਕਰਕੇ ਹੀ ਮਨੁੱਖ ਨੇ ਹਾਸ-ਰਸ ਚੁਣਿਆ ਹੈ।  
ਸ. ਔਜਲਾ ਨੇ ਪੁਸਤਕ 'ਤੇ ਵਿਚਾਰ ਰੱਖਦਿਆਂ ਕਿਹਾ ਗੁਰਨਾਮ ਸਿੰਘ ਸੀਤਲ ਨੇ ਵੱਡਾ ਉਪਰਲਾ ਕੀਤਾ ਹੈ ਕਿ ਮਨੁੱਖੀ ਵਿਵਹਾਰ ਦੀ ਭਾਸ਼ਾ ਨੂੰ ਪਾਠਕਾਂ ਦੇ ਦਿਲਾਂ ਦੀ ਤਖ਼ਤੀ ਉਪਰ ਆਪਣੀ ਕਲਮ ਨਾਲ ਲਿਖ ਸਕੇ ਤਾਂ ਜੋ ਚੁਫ਼ੇਰੇ ਹੀ ਹਾਸਰਸ ਦਾ ਮਾਹੌਲ ਪੈਦਾ ਕੀਤਾ ਜਾ ਸਕੇ।  
ਮੈਡਮ ਥਿੰਦ ਨੇ ਕਿਹਾ ਕਿ ਸਾਹਿਤਕ ਸਭਾਵਾਂ ਕੈਨੇਡਾ ਵਿਚ ਵੀ ਪੰਜਾਬੀ ਭਾਸ਼ਾ ਦੇ ਪ੍ਰਸਾਰ, ਪ੍ਰਚਾਰ ਲਈ  ਆਪੋ-ਆਪਣਾ ਯੋਗਦਾਨ ਪਾ ਰਹੀਆ ਹਨ, ਜੋ ਪ੍ਰਸ਼ੰਸਾਯੋਗ ਹੈ।
ਸ੍ਰੀ ਸੇਖਾ ਨੇ ਕਿਹਾ ਕਿ ਗੁਰਨਾਮ ਸਿੰਘ ਸੀਤਲ ਦੀ 'ਹਾਸਿਆ ਦੀ ਪਟਾਰੀ' ਹਰੇਕ ਵਰਗ ਦੇ ਪਾਠਕ ਨੂੰ ਖੁਸ਼ੀ ਦੇਵੇਗੀ।
ਮੈਡਮ ਕੋਚਰ ਨੇ 'ਹਾਸੇ ਦੇ ਵਪਾਰੀ' ਪੁਸਤਕ 'ਤੇ ਵਿਚਾਰ ਰਖਦਿਆਂ ਕਿਹਾ ਕਿ ਹਾਸਰਸ ਦੀ ਜ਼ਿੰਦਗੀ ਹੰਢਾਉਣਾ ਮਨੁੱਖ ਦੇ ਹੱਥ-ਵੱਸ ਹੈ।
ਇਸ ਮੌਕੇ 'ਤੇ ਲੇਖਕ ਨੇ ਆਪਣੀ ਕੁਝ ਰਚਨਾਵਾਂ ਦਾ ਵੀ ਪਾਠ ਕੀਤਾ। ਲੇਖਕ ਦੀ ਧਰਮ ਪਤਨੀ ਨੇ ਵਿਚਾਰ ਰੱਖਦਿਆਂ ਕਿਹਾ ਕਿ ਹਾਸਰਸ ਦੀ ਸਿਰਜਣਾ ਹੋਣ ਦੇ ਕਾਰਣ ਹੀ ਘਰ ਵੀ ਖਿੜਿਆ-ਖਿੜਿਆ ਰਹਿੰਦਾ ਹੈ। 
ਕਵੀ ਦਰਬਾਰ ਵਿਚ ਰਘਬੀਰ ਸਿੰਘ ਸੰਧੂ, ਇੰਜ: ਸੁਰਜਨ ਸਿੰਘ, ਸਪੂਰਨ ਸਿੰਘ ਸਨਮ, ਪੰਜਾਬੀ ਪਤ੍ਰਿਕਾ ਯੁਗ-ਬੋਧ ਦੇ ਸੰਪਾਦਕ ਸੋਮਨਾਥ, ਪੰਮੀ ਹਬੀਬ, ਕੰਵਲ ਵਾਲੀਆ, ਡਾ ਕੁਲਵਿੰਦਰ ਕੌਰ ਮਿਨਹਾਸ, ਅਮਰਜੀਤ ਸ਼ੇਰਪੁਰੀ, ਰਵਿੰਦਰ ਰਵੀ, ਤਰਲੋਚਨ ਝਾਂਡੇ ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ।ਸਮਾਗਮ ਨੂੰ ਚਾਰ ਚੰਨ ਲਗਾਉਣ ਲਈ ਸਾਹਿਤ ਪ੍ਰੇਮੀ ਵੀ ਸ਼ਾਮਲ ਹੋਏ।

Sunday 2 November 2014

ਦਰਸ਼ਨ ਸਿੰਘ ਦਰਸ਼ਨ ਯਾਦਗਾਰੀ ਕਾਵਿ-ਪੁਰਸਕਾਰ ਦੀ ਸ਼ੁਰੂਆਤ


"ਲੇਖਕਾਂ ਨੂੰ ਸਨਮਾਨਿਤ ਕਰਨਾ ਪਰਉਪਕਾਰੀ ਕਾਰਜ ਹੈ। ਅਸੀਂ ਵੀ ਲੇਖਕਾਂ, ਬੁੱਧੀਜੀਵੀਆਂ ਨੂੰ ਅਪੀਲ ਕਰਦੇ ਹਾਂ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਵਿਆਖਿਆ ਵੱਖ-ਵੱਖ ਭਾਸ਼ਾਵਾਂ ਵਿਚ ਕੀਤੀ ਜਾਵੇ", ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਡਾ. ਜੇ ਪੀ ਸਿੰਘ ਨੇ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਕਰਵਾਏ ਗਏ 'ਦਰਸ਼ਨ ਸਿੰਘ ਦਰਸ਼ਨ ਯਾਦਗਾਰੀ' ਸਨਮਾਨ ਸਮਾਗਮ ਦੌਰਾਨ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸੇਖਾ, ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ ਅਨੂਪ ਸਿੰਘ ਅਤੇ ਉਘੇ ਗ਼ਜ਼ਲਕਾਰ ਦਰਸ਼ਨ ਸਿੰਘ ਦਰਸ਼ਨ ਦਾ ਬੇਟਾ ਸ. ਕੜਾਕਾ ਸਿੰਘ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਉਸਤਾਦ ਗ਼ਜ਼ਲਕਾਰ ਸੁਲੱਖਣ ਸਰਹੱਦੀ ਨੂੰ ਦਰਸ਼ਨ ਸਿੰਘ ਦਰਸ਼ਨ ਯਾਦਗਾਰੀ ਪੁਰਸਕਾਰ, ਜਦਕਿ ਮੁਕੇਸ਼ ਆਲਮ, ਦਲਵੀਰ ਸਿੰਘ ਲੁਧਿਆਣਵੀ ਅਤੇ ਮੈਡਮ ਗੁਰਚਰਨ ਕੌਰ ਕੋਚਰ ਨੂੰ 'ਸਾਹਿਤ ਸੇਵਾ ਸਨਮਾਨ' ਨਾਲ ਸਨਮਾਨਿਤ ਕੀਤਾ ਗਿਆ।  ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ ਐਡਮਨਿਸਟਰੇਟਰ ਸ. ਗੁਰਮੀਤ ਸਿੰਘ ਨੇ ਮੰਚ ਸੰਭਾਲਦਿਆਂ ਸਨਮਾਨਿਤ ਸ਼ਖ਼ਸੀਅਤਾਂ ਦੇ ਸਾਹਿਤਕ ਸਫ਼ਰ ਬਾਰੇ ਭਰਪੂਰ ਚਾਨਣਾ ਪਾਇਆ। 

ਸ. ਔਜਲਾ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਸਿਰਜਣਧਾਰਾ ਪਿਛਲੇ ੨੬-੨੭ ਸਾਲਾਂ ਤੋਂ ਬਿਨਾ ਕਿਸੇ ਭੇਦ-ਭਾਵ ਦੇ ਲੇਖਕਾਂ ਦਾ ਸਨਮਾਨ ਕਰਦੀ ਆ ਰਹੀ ਹੈ।  
ਪ੍ਰੋ: ਗਿੱਲ ਨੇ ਕਿਹਾ ਕਿ ਲਿਖਾਰੀ ਤਾਂ ਬੜੇ ਆਏ ਨੇ, ਬੜੇ ਆਉਣਗੇ, ਪਰ ਸਰਹੱਦੀ ਜਿਹਾ ਕੋਈ ਨਹੀਂ ਹੋਣਾ, ਜੋ ਸਹਿਜੇ ਸਹਿਜੇ ਆਪਣੀ ਮੰਜ਼ਿਲ 'ਤੇ ਪਹੁੰਚੇ ਨੇ।
ਡਾ. ਅਨੂਪ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿਰਜਣਧਾਰਾ ਵੱਲੋਂ ਸਨਮਾਨਿਤ ਸ਼ਖ਼ਸੀਅਤਾਂ ਦੀ ਜੋ ਚੋਣ ਕੀਤੀ ਗਈ ਹੈ, ਕਾਬਿਲ-ਏ-ਤਾਰੀਫ ਹੈ। 

ਇਸ ਮੌਕੇ 'ਤੇ ਪ੍ਰਿੰ: ਇੰਦਰਜੀਤਪਾਲ ਕੌਰ ਭਿੰਡਰ ਨੇ ਸਨਮਾਨ ਪੱਤਰ ਪੜ੍ਹੇ ਅਤੇ ਸਨਮਾਨਿਤ ਸ਼ਖ਼ਸੀਅਤਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕਰਦਿਆਂ ਸਿਰਜਣਧਾਰਾ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ। ਕਵੀ ਦਰਬਾਰ ਵਿਚ ਤ੍ਰੈਲੋਚਨ ਲੋਚੀ, ਗੁਰਚਰਨ ਕੌਰ ਕੋਚਰ, ਰਵਿੰਦਰ ਦੀਵਾਨਾ, ਪ੍ਰੀਤ ਪੰਧੇਰ, ਰਜਿੰਦਰ ਸ਼ਰਮਾ, ਸੰਪੂਰਨ ਸਿੰਘ ਸੰਪੂਰਨ, ਦਲੀਪ ਅਵਧ, ਇੰਜ ਸੁਰਜਨ ਸਿੰਘ ਆਦਿ ਨੇ ਭਾਗ ਲਿਆ।  ਪ੍ਰਿੰ: ਪ੍ਰੇਮ ਸਿੰਘ ਬਜਾਜ, ਸ. ਜਗੀਰ ਸਿੰਘ, ਇੰਜ: ਅਜੀਤ ਅਰੋੜਾ,ਹਰੀ ਕ੍ਰਿਸ਼ਨ ਮਾਇਰ,  ਰਘੁਬੀਰ ਸਿੰਘ ਸੰਧੂ, ਗੁਰਨਾਮ ਸਿੰਘ ਗੁਰਨਾਮ ਦੀ ਧਰਮ ਪਤਨੀ ਅਮਰਜੀਤ ਕੌਰ, ਭੁਪਿੰਦਰ ਸਿੰਘ, ਜਸਬੀਰ ਕੌਰ, ਬਲਬੀਰ ਕੌਰ, ਦਲਬੀਰ ਕੌਰ, ਚੈਂਚਲ ਸਿੰਘ, ਹਰਜੀਤ ਸਿੰਘ ਆਦਿ ਨੇ ਆਪਣੇ ਕੀਮਤੀ ਸਮਾਂ ਚੋਂ ਸਮਾਂ ਕੱਢ ਕੇ ਇਸ ਸਮਾਗਮ ਦੀ ਸ਼ਾਨੋ-ਸ਼ੌਕਤ ਨੂੰ ਚਾਰ ਚੰਨ ਲਗਾਏ। 

Saturday 28 June 2014

ਦਰਸ਼ਨ ਸਿੰਘ ਦਰਸ਼ਨ ਦੀ ਕਾਵਿ ਪੁਸਤਕ 'ਅਣਕਹੇ ਬੋਲ' ਲੋਕ ਅਰਪਣ

ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਮਰਹੂਮ ਨਾਮਵਰ ਗਜ਼ਲਗੋ ਦਰਸ਼ਨ ਸਿੰਘ ਦਰਸ਼ਨ ਦੀ ਪੁਸਤਕ 'ਅਣਕਹੇ ਬੋਲ' ਲੋਕ ਅਰਪਣ ਕੀਤੀ ਗਈ।ਸਮਾਗਮ ਵਿਚ ਸ. ਚੰਚਲ ਸਿੰਘ (ਡਿਪਟੀ ਡਾਇਰੈਕਟਰ ਸਕੂਲ ਸਿਖਿਆ ਬੋਰਡ,ਚੰਡੀਗੜ੍ਹ ਪ੍ਰਸਾਸ਼ਨ) ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ. ਉਜਾਗਰ ਸਿੰਘ ਭੰਡਾਲ (ਯੂ.ਕੇ) ਰਮਨਪ੍ਰੀਤ ਕੌਰ (ਅਮਰੀਕਾ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।ਸਮਾਗਮ ਦੀ ਪ੍ਰਧਾਨਗੀ ਉਘੇ ਨਾਵਲਕਾਰ ਮਿੱਤਰ ਸੈਨ ਮੀਤ ਤੇ ਬਲਵੀਰ ਪ੍ਰਵਾਨਾ (ਸਾਹਿਤ ਸੰਪਾਦਕ ਨਵਾਂ ਜ਼ਮਾਨਾ) ਨੇ ਕੀਤੀ।ਸਭਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਨੇ ਸਭ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਦਰਸ਼ਨ ਸਿੰਘ ਦਰਸ਼ਨ ਸਿਰਜਣਧਾਰਾ ਦੇ ਬਾਰਾਂ ਮੋਢੀ ਮੈਂਬਰਾਂ ਵਿਚੋਂ ਇਕ ਸਨ।ਸਭਾ ਦੀ ਜਨਰਲ ਸਕੱਤਰ ਮੈਡਮ ਗੁਰਚਰਨ ਕੌਰ ਕੋਚਰ ਨੇ ਦਰਸ਼ਨ ਦੀ ਜੀਵਨੀ ਅਤੇ ਸਾਹਿਤਕ ਸਫਰ ਬਾਰੇ ਚਾਨਣਾ ਪਾਇਆ।ਡਾ. ਗੁਲਜ਼ਾਰ ਪੰਧੇਰ ਨੇ ਪੁਸਤਕ ਬਾਰੇ ਭਾਵ ਪੂਰਤ ਪਰਚਾ ਪੜ੍ਹਿਆ।ਪੁਸਤਕ ਵਿਚਾਰ ਚਰਚਾ ਵਿਚ ਸਰਵ ਸ੍ਰੀ ਦੇਸ ਰਾਜ ਕਾਲੀ, ਸੁਰਜੀਤ ਜੱਜ, ਹਰੀ ਕ੍ਰਿਸ਼ਨ ਮਾਇਰ, ਕੜਾਕਾ ਸਿੰਘ ਅਤੇ ਦਵਿੰਦਰ ਸੇਖਾ (ਸੰਪਾਦਕ ਪੰਜਾਬੀਮਾਂ.ਕੌਮ) ਨੇ ਹਿੱਸਾ ਲਿਆ।ਮੁਖ ਮਹਿਮਾਨ ਚੰਚਲ ਸਿੰਘ ਨੇ ਕਿਹਾ ਕਿ ਦਰਸ਼ਨ ਦੀ ਸ਼ਾਇਰੀ ਜਿਥੇ ਸਰਮਾਏਦਾਰੀ ਵੱਲੋਂ ਕਾਮਿਆਂ ਦੀ ਹੋ ਰਹੀ ਲੁੱਟ ਖਸੁਟ ਦੀ ਬਾਤ ਪਾਉਂਦੀ ਹੈ ਉਥੇ ਇਹ ਸ਼ਾਇਰੀ ਸਮਾਜਿਕ ਸਮੱਸਿਆਵਾਂ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀ ਹੈ।ਬਲਵੀਰ ਪ੍ਰਵਾਨਾ ਨੇ ਕਿਹਾ ਕਿ ਦਰਸ਼ਨ ਦੀ ਸ਼ਾਇਰੀ ਬਹੁ ਵੰਨਗੀ ਅਤੇ ਬਹੁ ਪਰਤੀ ਹੈ।ਮਿੱਤਰ ਸੈਨ ਮੀਤ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਦਰਸ਼ਨ ਦੀ ਸ਼ਾਇਰੀ ਪ੍ਰਗਤੀਵਾਦੀ ਸੋਚ ਨੂੰ ਪ੍ਰਣਾਈ ਹੋਈ ਹੈ।ਇਸ ਮੌਕੇ ਦਰਸ਼ਨ ਦੀ ਪਤਨੀ ਸ੍ਰੀਮਤੀ ਅਮਰਜੀਤ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ।
     

   ਸਮਾਗਮ ਦੇ ਦੂਜੇ ਦੌਰ ਵਿਚ ਹੋਏ ਕਵੀ ਦਰਬਾਰ ਵਿਚ ਸਬੀਨਾ ਸਿੰਘ, ਗੌਰਵ ਕਾਲੀਆ, ਕੰਵਰਦੀਪ ਸਿੰਘ,ਮੀਨੂੰ ਭੱਠਲ, ਅਮਰਜੀਤ ਸਿੰਘ ਸ਼ੇਰਪੁਰੀ, ਸਰਬਜੀਤ ਵਿਰਦੀ,ਇੰਜ. ਸ਼ੁਰਜਨ ਸਿੰਘ, ਪਰਗਟ ਸਿੰਘ ਇਕੋਲਾਹਾ,ਹਰਦੇਵ ਕਲਸੀ,ਬਲਵੰਤ ਗਿਆਸਪੁਰਾ, ਤਰਲੋਚਨ ਭੋਲੇਕੇ,ਕੁਲਵਿੰਦਰ ਕਿਰਨ,ਪਰਮਜੀਤ ਮਹਿਕ,ਸੁਖਵਿੰਦਰ ਆਲਮ,ਰਵਿੰਦਰ ਰਵੀ, ਉਜਾਗਰ ਸਿੰਘ ਭੰਡਾਲ, ਰਮਨਪ੍ਰੀਤ ਕੌਰ,ਸੰਪੂਰਨ ਸਨਮ, ਸੁਰਿੰਦਰਪ੍ਰੀਤ ਕਾਉਂਕੇ,ਰਘਬੀਰ ਸਿੰਘ ਸੰਧੂ,ਰਵਿੰਦਰ ਹੁਸ਼ਿਆਰਪੁਰੀ, ਹਰਪ੍ਰੀਤ ਉਬਰਾਏ, ਗੁਰਵਿੰਦਰ ਸ਼ੇਰਗਿਲ, ਹਰਬੰਸ ਮਾਲਵਾ, ਹਰਭਜਨ ਫੱਲੇਵਾਲਵੀ ਆਦਿ ਨੇ ਹਿੱਸਾ ਲਿਆ।ਇਸ ਮੌਕੇ ਭਗਵੰਤ ਰਸੂਲਪੁਰੀ, ਜਨਮੇਜਾ ਜੌਹਲ,ਨਾਟਕਕਾਰ ਤਰਲੋਚਨ ਸਿੰਘ, ਪ੍ਰੇਮ ਪਾਲ ਕੋਛੜ, ਬੁਧ ਸਿੰਘ ਨੀਲੋਂ, ਬਲਕੌਰ ਸਿੰਘ ਗਿੱਲ ਸਮੇਤ ਭਰਵੀਂ ਗਿਣਤੀ ਵਿਚ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਪ੍ਰਿੰ. ਇੰਦਰਜੀਤ ਪਾਲ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।


Photos

Monday 2 June 2014

'ਦੋ ਸਤਰਾਂ ਦਾ ਗੀਤ' ਲੋਕ ਅਰਪਣ ਕੀਤੀ ਗਈ

ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ 31 ਮਈ ਨੂੰ ਇਕ ਸ਼ਾਨਦਾਰ ਸਮਾਗਮ ਕਰ ਕੇ ਸ. ਹਰਪਾਲ ਸਿੰਘ ਮੰਡੇਰ ਅਤੇ ਬਲਜਿੰਦਰ ਕੌਰ ਟੀਨਾ (ਪਤੀ-ਪਤਨੀ) ਦੋਹਾਂ ਦੀ ਸਾਂਝੀ ਲਿਖੀ ਗਈ ਪੁਸਤਕ 'ਦੋ ਸਤਰਾਂ ਦਾ ਗੀਤ' ਲੋਕ ਅਰਪਣ ਕੀਤੀ ਗਈ।ਪ੍ਰਧਾਨਗੀ ਮੰਡਲ ਵਿਚ ਸ੍ਰੀ ਸੋਮ ਨਾਥ (ਸਹਾ. ਸੰਪਾਦਕ ਯੁਗ ਬੋਧ) ਮਨਮੋਹਨ ਸਿੰਘ ਪੰਛੀ, ਹਰਬੰਸ ਸਹੋਤਾ, ਕਰਮਜੀਤ ਸਿੰਘ ਔਜਲਾ, ਗੁਰਚਰਨ ਕੌਰ ਕੋਚਰ, ਦਵਿੰਦਰ ਸਿੰਘ ਸੇਖਾ, ਹਰਪਾਲ ਮੰਡੇਰ ਅਤੇ ਬਲਜਿੰਦਰ ਕੌਰ ਟੀਨਾ ਸ਼ਾਮਲ ਹੋਏ।ਸਭਾ ਦੇ ਪ੍ਰਧਾਨ ਕਰਮਜੀਤ ਔਜਲਾ ਨੇ ਸਭ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ਪੁਲਿਸ ਵਿਭਾਗ ਵਿਚ ਨੌਕਰੀ ਕਰਦੇ ਹੋਏ ਹਰਪਾਲ ਮੰਡੇਰ ਨੇ ਆਪਣੇ ਕਾਵਿਕ ਮਨ ਸਦਕਾ ਜਿਥੇ ਆਪ ਖੂਬਸੂਰਤ ਸਿਰਜਣਾ ਕੀਤੀ ਹੈ ਉਥੇ ਉਸ ਨੇ ਆਪਣੀ ਧਰਮ-ਪਤਨੀ ਟੀਨਾ ਦੀ ਲਿਖਣ ਕਲਾ ਨੂੰ ਵੀ ਭਰਪੂਰ ਹੁੰਘਾਰਾ ਦਿਤਾ ਹੈ।ਸਭਾ ਦੀ ਜਨਰਲ ਸਕੱਤਰ ਮੈਡਮ ਗੁਰਚਰਨ ਕੌਰ ਕੋਚਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੁਸਤਕ ਵਿਚਲੀ ਸ਼ਾਇਰੀ 'ਨਿੱਜ' ਤੋਂ 'ਪਰ' ਵੱਲ ਨੂੰ ਜਾਂਦੀ ਹੋਈ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੀ ਹੈ।ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸੋਮ ਨਾਥ ਨੇ ਇਸ ਸ਼ਾਇਰੀ ਨੂੰ ਰਵਾਇਤੀ ਅਤੇ ਆਧੁਨਿਕ ਸ਼ਾਇਰੀ ਦਾ ਖੁਬਸੂਰਤ ਸੁਮੇਲ ਆਖਿਆ।ਪ੍ਰਧਾਨਗੀ ਭਾਸ਼ਣ ਵਿਚ ਹਰਬੰਸ ਸਹੋਤਾ ਅਤੇ ਮਨਮੋਹਨ ਸਿੰਘ ਪੰਛੀ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਦਾ ਅਤੇ ਸਪਸ਼ਟ ਭਾਸ਼ਾ ਵਿਚ ਲਿਖੀ ਸ਼ਾਇਰੀ ਪਰਿਵਾਰ ਵਿਚ ਪੜ੍ਹੀ, ਸੁਣੀ ਅਤੇ ਮਾਣੀ ਜਾ ਸਕਦੀ ਹੈ।ਪੁਸਤਕ ਉਤੇ ਹੋਈ ਵਿਚਾਰ ਚਰਚਾ ਵਿਚ ਜਸਵੰਤ ਸਿੰਘ ਬਨਭੌਰੀ, ਪ੍ਰਿੰ, ਇੰਦਰਜੀਤਪਾਲ ਕੌਰ ਭਿੰਡਰ ਅਤੇ ਸਰਬਜੀਤ ਵਿਰਦੀ ਨੇ ਹਿੱਸਾ ਲਿਆ।ਹਰਪਾਲ ਮੰਡੇਰ ਅਤੇ ਟੀਨਾ ਨੇ ਆਪਣੀਆਂ ਰਚਨਾਵਾਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ।

ਸਮਾਗਮ ਦੇ ਦੂਜੇ ਦੌਰ ਵਿਚ ਪੰਜਾਬੀ ਜਾਗਰਣ ਦੇ ਪਤਰਕਾਰ ਰਵਿੰਦਰ ਦੀਵਾਨਾ ਦੇ ਛੋਟੇ ਭਰਾ ਸ. ਨੈਤ ਸਿੰਘ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰਿਆ ਗਿਆ।ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਅਮਰਜੀਤ ਸ਼ੇਰਪੁਰੀ,ਰਘਬੀਰ ਸਿੰਘ ਸੰਧੂ, ਗੁਰਵਿੰਦਰ ਸ਼ੇਰਗਿਲ, ਗੁਰਨਾਮ ਸਿੰਘ ਕੋਮਲ, ਸੰਪੂਰਨ ਸਨਮ, ਇੰਜ. ਸੁਰਜਨ ਸਿੰਘ, ਡਾ. ਪ੍ਰਿਤਪਾਲ ਕੌਰ ਚਾਹਲ, ਕੁਲਵਿੰਦਰ ਕਿਰਨ, ਤ੍ਰੈਲੋਚਨ ਸਿੰਘ, ਸੁਖਵਿੰਦਰ, ਬਲਵੰਤ ਗਿਆਸਪੁਰਾ, ਸ਼ਿਵ ਲੁਧਿਆਣਵੀ, ਪ੍ਰੋ. ਹਰੀ ਕ੍ਰਿਸ਼ਨ ਮਾਇਰ, ਸੁਰਿੰਦਰਪ੍ਰੀਤ ਕਾਉਂਕੇ, ਪਰਗਟ ਇਕੋਲਾਹਾ, ਹਰਦੇਵ ਕਲਸੀ, ਅਭਿਸ਼ੇਕ, ਦਰਸ਼ਨ ਸਿੰਘ ਰਾਇ, ਕਰਨ, ਰਵਿੰਦਰ ਰਵੀ, ਗੁਰਚਰਨ ਕੌਰ ਕੋਚਰ, ਡਾ. ਸੁਰੇਸ਼ ਬਧਨ ਨੇ ਆਪਣੀਆਂ ਤਾਜ਼ਾ ਰਚਨਾਵਾਂ ਸੁਣਾ ਕੇ ਖੂਬਸੂਰਤ ਰੰਗ ਬਖੇਰੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਕੇਸ਼ ਸਿੰਘ ਕਹਿਲ, ਬੁਧ ਸਿੰਘ ਨੀਲੋਂ, ਵਿਜੇ ਕੁਮਾਰ, ਰਜਿੰਦਰਜੀਤ ਸਿੰਘ, ਹਰਕੰਵਲ ਸਿੰਘ, ਬਲਕੌਰ ਸਿੰਘ ਗਿੱਲ, ਗੁਰਦੀਪ ਸਿੰਘ ਮੰਡਹਾਰ, ਕਪਿਲ ਦੇਵ ਮੌਲੜੀ, ਚੇਅਰਮੈਨ ਵਿਜੇ ਕੁਮਾਰ ਮੋਰੀਆ ਆਦਿ ਹਾਜ਼ਰ ਸਨ। ਅੰਤ ਵਿਚ ਸਭਾ ਦੇ ਸੀਨ. ਮੀਤ ਪ੍ਰਧਾਨ ਦਵਿੰਦਰ ਸਿੰਘ ਸੇਖਾ ਨੇ ਸਾਰਿਆਂ ਦਾ ਧੰਨਵਾਦ ਕੀਤਾ।


Saturday 26 April 2014

ਸਿਰਜਣਧਾਰਾ ਵੱਲੋਂ 15 ਵਾਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ

ਸਿਰਜਣਧਾਰਾ ਵੱਲੋਂ 15 ਵਾਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ ਪੰਜਾਬੀ ਭਵਨ ਵਿਚ ਕਰਵਾਇਆ ਗਿਆ। ਇਸ ਮੌਕੇ ਡਾ. ਐਸ ਤਰਸੇਮ ਨੂੰ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਅਤੇ ਸੁਰਿੰਦਰ ਕੋਛੜ ਨੂੰ ਬਾਈ ਮੱਲ ਸਿੰਘ ਯਾਦਗਾਰੀ ਵਿਸ਼ੇਸ਼ ਸਨਮਾਨ ਨਾਲ ਸਨਮਾਨਤ ਕੀਤਾ ਗਿਆ।


Tuesday 30 July 2013

ਸਿਰਜਣਧਾਰਾ ਵੱਲੋਂ ਅੰਗਰੇਜ਼ੀ ਨਾਵਲ 'ਅਰਜੁਨਾ ਐਟ ਕਰਾਸ ਰੋਡਜ਼' ਲੋਕ ਅਰਪਣ

ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਵਿਚ ਡਾ: ਰਾਜ ਕੁਮਾਰ ਗਰਗ ਦੇ ਪੰਜਾਬੀ ਭਾਸ਼ਾ 'ਚ ਲਿਖੇ ਗਏ ਨਾਵਲ ਦਾ ਅੰਗਰੇਜ਼ੀ ਅਨੁਵਾਦ ਅਰਜੁਨਾ ਐਟ ਕਰਾਸ ਰੋਡਜ਼' ਲੋਕ ਅਰਪਣ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਉਘੇ ਨਾਵਲਕਾਰ ਮਿੱਤਰ ਸੈਨ ਮੀਤ ਨੇ ਕੀਤੀ | ਉਨ੍ਹਾਂ ਨਾਲ ਡਾ: ਜੋਗਿੰਦਰ ਸਿੰਘ ਨਿਰਾਲਾ, ਡਾ: ਜਗੀਰ ਸਿੰਘ ਜਗਤਾਰ, ਕਰਮਜੀਤ ਸਿੰਘ ਔਜਲਾ, ਡਾ: ਗਰਗ, ਗੁਰਚਰਨ ਕੌਰ ਕੋਚਰ ਅਤੇ ਦਵਿੰਦਰ ਸੇਖਾ ਵੀ ਸ਼ਾਮਿਲ ਹੋਏ | ਸਭਾ ਦੇ ਪ੍ਰਧਾਨ ਸ: ਔਜਲਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਆਖਿਆ ਕਿ ਗਰਗ ਨੇ ਆਪਣੇ ਪੰਜਾਬੀ ਨਾਵਲ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ | ਸਭਾ ਦੀ ਜਨਰਲ ਸਕੱਤਰ ਗੁਰਚਰਨ ਕੌਰ ਕੋਚਰ ਨੇ ਡਾ: ਗਰਗ ਦੇ ਸਾਹਿਤਿਕ ਸਫ਼ਰ ਬਾਰੇ ਗਿਆਨ ਭਰਪੂਰ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਨਾਵਲ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੀ ਤਰਜ਼ਮਾਨੀ ਕਰਦਾ ਹੈ | ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਡਾ: ਨਿਰਾਲਾ ਨੇ ਨਾਵਲ ਬਾਰੇ ਪਰਚਾ ਪੜਿ੍ਹਆ | ਮੀਤ ਨੇ ਆਪਣੇ ਪ੍ਰਧਾਨਗੀ ਭਾਸ਼ਨ 'ਚ ਕਿਹਾ ਕਿ ਲੇਖਕ ਨੇ ਇਸ ਨਾਵਲ ਰਾਹੀਂ ਆਪਣੇ ਹੱਡ ਬੀਤੇ ਜੱਗ ਬੀਤੇ ਤਜ਼ਰਬਿਆਂ ਨੂੰ ਬੜੀ ਹੀ ਖੂਬਸੂਰਤੀ ਨਾਲ ਉਜਾਗਰ ਕੀਤਾ ਹੈ | ਨਾਵਲ ਤੇ ਹੋਰ ਵਿਚਾਰ ਚਰਚਾ ਵਿਚ ਡਾ: ਜਗਤਾਰ, ਮੇਜਰ ਸਿੰਘ ਗਿੱਲ ਤੇ ਪਿ੍ੰ: ਇੰਦਰਜੀਤ ਪਾਲ ਕੌਰ ਭਿੰਡਰ ਨੇ ਹਿੱਸਾ ਲਿਆ | ਸਮਾਗਮ ਦੇ ਦੂਸਰੇ ਦੌਰ 'ਚ ਕਰਵਾਏ ਗਏ ਕਵੀ ਦਰਬਾਰ ਵਿਚ ਬਲਵੰਤ ਸਿੰਘ ਗਿਆਸਪੁਰਾ, ਰਜਿੰਦਰ ਵਰਮਾ, ਬੁੱਧ ਸਿੰਘ ਨੀਲੋਂ, ਇੰਜ: ਸੁਰਜਨ ਸਿੰਘ ਸੁਰਜਨ, ਜਗਸ਼ਰਨ ਸਿੰਘ ਛੀਨਾ, ਰਘਬੀਰ ਸਿੰਘ ਸੰਧੂ, ਐਡਵੋਕੇਟ ਦਰਸ਼ਨ ਸਿੰਘ ਰਾਏ, ਸ਼ਿਵ ਰਾਜ ਲੁਧਿਆਣਵੀਂ, ਪ੍ਰਗਟ ਸਿੰਘ ਇਕੋਲਾਹਾ ਅਤੇ ਗੁਰਮੁੱਖ ਸਿੰਘ ਚਾਨਾ ਆਦਿ ਕਵੀਆਂ ਨੇ ਆਪੋ ਆਪਣੀਆਂ ਤਾਜ਼ਾ ਕਵਿਤਾਵਾਂ ਸੁਣਾਈਆਂ |ਅੰਤ ਵਿਚ ਸੰਸਥਾ ਦੇ ਸੀ. ਮੀਤ ਪ੍ਰਧਾਨ ਦਵਿੰਦਰ ਸਿੰਘ ਸੇਖਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

PHOTOS

Monday 22 July 2013

ਸਿਰਜਣਧਾਰਾ ਵੱਲੋਂ ਪੁਸਤਕ ਰਿਲੀਜ਼ ਸਮਾਗਮ ਤੇ ਕਵੀ ਦਰਬਾਰ

ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਪੁਸਤਕ ਰਿਲੀਜ਼ ਸਮਾਗਮ ਤੇ ਤ੍ਰੈਭਾਸ਼ੀ ਸਾਵਣ ਕਵੀ ਦਰਬਾਰ ਕਰਵਾਇਆ ਗਿਆ | ਪਹਿਲੇ ਸੈਸ਼ਨ 'ਚ ਪ੍ਰਵਾਸੀ ਨੌਜਵਾਨ ਸ਼ਾਇਰਾ ਕੁਲਜੀਤ ਕੌਰ ਗ਼ਜ਼ਲ ਦੀਆਂ ਦੋ ਪੁਸਤਕਾਂ 'ਰਾਗ ਮੁਹੱਬਤ' (ਕਾਵਿ ਸੰਗ੍ਰਹਿ) ਤੇ 'ਤਰੇਲ ਜਿਹੇ ਮੋਤੀ' (ਗ਼ਜ਼ਲ ਸੰਗ੍ਰਹਿ ਦੂਸਰਾ ਐਡੀਸ਼ਨ) ਰਿਲੀਜ਼ ਕੀਤੀਆਂ ਗਈਆਂ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਦਮ ਸ੍ਰੀ ਸੁਰਜੀਤ ਪਾਤਰ ਸ਼ਾਮਿਲ ਹੋਏ ਜਦੋਂਕਿ ਪ੍ਰਧਾਨਗੀ ਮੰਡਲ 'ਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਭਾਸ਼ਾ ਵਿਭਾਗ ਦੇ ਵਧੀਕ ਨਿਰਦੇਸ਼ਕ ਚੇਤਨ ਸਿੰਘ, ਸਰਦਾਰ ਪੰਛੀ, ਕਰਮਜੀਤ ਸਿੰਘ ਔਜਲਾ, ਗੁਰਚਰਨ ਕੌਰ ਕੋਚਰ, ਸੁਰਿੰਦਰਜੀਤ ਕੌਰ, ਜਤਿੰਦਰ ਹਾਂਸ, ਸਿਮਰਤ ਸੁਮੈਹਿਰਾ ਸ਼ਾਮਿਲ ਹੋਏ | ਪੁਸਤਕਾਂ ਬਾਰੇ ਡਾ. ਗੁਲਜ਼ਾਰ ਪੰਧੇਰ ਨੇ ਭਾਵਪੂਰਤ ਪਰਚਾ ਪੜਿ੍ਹਆ | ਪ੍ਰੋ. ਸੁਰਜੀਤ ਪਾਤਰ ਨੇ ਕਿਹਾ ਕਿ ਲੇਖਕ ਹੀ ਸਮਾਜ ਦੇ ਮਿਆਰਾਂ ਨੂੰ ਆਪਣੀ ਕਸਵੱਟੀ 'ਤੇ ਪਰਖਦੇ ਹਨ | ਜਿਹੜੇ ਮਿਆਰ ਚੰਗੇ ਹੁੰਦੇ ਹਨ, ਉਨ੍ਹਾਂ ਨੂੰ ਵਿਕਸਿਤ ਕਰਦੇ ਤੇ ਅੱਗੇ ਤੋਰਦੇ ਹਨ ਤੇ ਜਿਹੜੇ ਬਦਲਣਯੋਗ ਹੁੰਦੇ ਹਨ, ਉਨ੍ਹਾਂ ਨੂੰ ਬਦਲ ਦਿੰਦੇ ਹਨ | ਕੁਲਜੀਤ ਕੌਰ ਗ਼ਜ਼ਲ ਨੇ ਪੁਰਾਣੀਆਂ ਪ੍ਰੰਪਰਾਵਾਂ ਤੇ ਮਿਆਰਾਂ ਨੂੰ ਤੋੜਿਆ ਹੈ | ਪ੍ਰੋ. ਗੁਰਭਜਨ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ 'ਚ ਕਿਹਾ ਕਿ ਕੁਲਜੀਤ ਦੀ ਗ਼ਜ਼ਲ ਵਿਚ ਰਾਗ ਵੀ ਹੈ, ਮੁਹੱਬਤ ਵੀ ਹੈ ਤੇ ਇਸ ਵਿਚ ਪੰਜਾਬ ਦੀ ਧਰਤੀ ਦੀ ਮਹਿਕ ਵੀ ਮੌਜੂਦ ਹੈ | ਸਿਰਜਣਧਾਰਾ ਦੀ ਜਨਰਲ ਸਕੱਤਰ ਗੁਰਚਰਨ ਕੌਰ ਕੋਚਰ ਤੇ ਭਾਸ਼ਾ ਵਿਭਾਗ ਦੇ ਵਧੀਕ ਨਿਰਦੇਸ਼ਕ ਚੇਤਨ ਸਿੰਘ ਨੇ ਕਿਹਾ ਕਿ ਕੁਲਜੀਤ ਦੀ ਸ਼ਾਇਰੀ ਤੋਂ ਉੱਚੀਆਂ ਆਸਾਂ ਹਨ | ਸੁਰਿੰਦਰਜੀਤ ਕੌਰ ਅਤੇ ਜਤਿੰਦਰ ਕੌਰ ਹਾਂਸ ਨੇ ਵੀ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਜਦੋਂਕਿ ਸ਼ਾਇਰਾ ਕੁਲਜੀਤ ਕੌਰ ਗ਼ਜ਼ਲ ਨੇ ਸਰੋਤਿਆਂ ਨਾਲ ਆਪਣੀਆਂ ਕੁਝ ਰਚਨਾਵਾਂ ਸਾਂਝੀਆਂ ਕੀਤੀਆਂ | ਸਿਰਜਣਧਾਰਾ ਵੱਲੋਂ ਪ੍ਰਧਾਨ ਕਰਮਜੀਤ ਸਿੰਘ ਔਜਲਾ ਅਤੇ ਹੋਰ ਅਹੁਦੇਦਾਰਾਂ ਨੇ ਕੁਲਜੀਤ ਕੌਰ ਗ਼ਜ਼ਲ ਨੂੰ ਸਨਮਾਨਿਤ ਵੀ ਕੀਤਾ | ਸਮਾਗਮ ਦੇ ਦੂਸਰੇ ਸੈਸ਼ਨ 'ਚ ਤ੍ਰੈਭਾਸ਼ੀ ਸਾਵਣ ਕਵੀ ਦਰਬਾਰ ਕਰਵਾਇਆ, ਜਿਸ ਵਿਚ ਪੰਜਾਬ ਭਰ ਤੋਂ ਆਏ ਕਵੀਆਂ ਤੇ ਕਵਿੱਤਰੀਆਂ ਨੇ ਭਾਗ ਲਿਆ | ਤ੍ਰੈਲੋਚਨ ਲੋਚੀ, ਤਰਸੇਮ ਨੂਰ, ਅਮਰ ਸੂਫ਼ੀ, ਮਨਜਿੰਦਰ ਸਿੰਘ ਧਨੋਆ, ਪਰਮਜੀਤ ਕੌਰ ਮਹਿਕ, ਪਿ੍ ਹਰੀ ਕ੍ਰਿਸ਼ਨ ਮਾਇਰ, ਪਿ੍. ਨਿਰਮਲ ਸਤਪਾਲ, ਅਮਰਜੀਤ ਕੌਰ ਹਿਰਦੈ, ਹਰਬੰਸ ਮਾਲਵਾ, ਸੁਨੀਲਮ ਮੰਡ, ਹਰਮੀਤ ਵਿਦਿਆਰਥੀ, ਜਸਪ੍ਰੀਤ ਕੌਰ ਫ਼ਲਕ, ਜੈ ਕਿਸ਼ਨ ਸੰਗਵੀਰ, ਰਜਿੰਦਰ ਪ੍ਰਦੇਸੀ, ਜਾਗੀਰ ਸਿੰਘ ਪ੍ਰੀਤ, ਮਲਕੀਅਤ ਸਿੰਘ ਮਾਨ, ਪਿ੍. ਸੁਲੱਖਣਮੀਤ, ਦੀਪ ਜ਼ੀਰਵੀ, ਦੇਸ ਰਾਜ ਜੀਤ, ਰੂਪ ਦਬੁਰਜੀ, ਸੁਲਤਾਨ ਭਾਰਤੀ, ਸ਼ਿਵ ਰਾਜ ਲੁਧਿਆਣਵੀ, ਗੁਰਨਾਮ ਸਿੰਘ ਬਿਜਲੀ, ਰਵਿੰਦਰ ਰਵੀ, ਪਾਲ ਸੰਸਾਰਪੁਰੀ, ਗੁਰਵਿੰਦਰ ਸਿੰਘ ਸ਼ੇਰਗਿੱਲ, ਵਰਿੰਦਰ ਕੌਰ ਪੰਨੂੰ ਆਦਿ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਸਮਾਂ ਬੰਨਿ੍ਹਆਂ | ਮੰਚ ਸੰਚਾਲਨ ਡਾ. ਸਤੀਸ਼ ਸੋਨੀ ਨੇ ਕੀਤਾ, ਜਦੋਂ ਕਿ ਸਿਰਜਣਧਾਰਾ ਦੇ ਮੀਤ ਪ੍ਰਧਾਨ ਦਵਿੰਦਰ ਸੇਖਾ ਨੇ ਪੁੱਜੇ ਕਵੀਆਂ ਤੇ ਕਵਿੱਤਰੀਆਂ ਦਾ ਧੰਨਵਾਦ ਕੀਤਾ | 

Monday 1 July 2013

ਸਿਰਜਣਧਾਰਾ ਵੱਲੋਂ ਦੋ ਪੁਸਤਕਾਂ ਲੋਕ ਅਰਪਣ

ਪੰਜਾਬੀ ਭਵਨ ਲੁਧਿਆਣਾ ਵਿਖੇ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਇਕ ਸ਼ਾਨਦਾਰ ਸਮਾਗਮ ਕਰਵਾਕੇ ਦੋ ਪੁਸਤਕਾਂ ਲੋਕ ਅਰਪਣ ਕਰਨ ਤੋਂ ਇਲਾਵਾ ਤਿੰਨ ਸਾਹਿਤਕ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸ: ਹਾਕਮ ਸਿੰਘ ਗਿਆਸਪੁਰਾ ਸਾਬਕਾ ਮੇਅਰ ਨਗਰ ਨਿਗਮ ਲੁਧਿਆਣਾ ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰਧਾਨਗੀ ਮੰਡਲ 'ਚ ਕਰਮਜੀਤ ਸਿੰਘ ਔਜਲਾ, ਗੁਰਭਜਨ ਗਿੱਲ, ਮਿਤਰਸੈਨ ਮੀਤ, ਗੁਰਚਰਨ ਕੌਰ ਕੋਚਰ, ਦਵਿੰਦਰ ਸੇਖਾ, ਬਲਵੰਤ ਸਿੰਘ ਗਿਆਸਪੁਰਾ ਤੇ ਸੁਖਵਿੰਦਰ ਭੀਖੀ ਬੈਠੇ | ਸੰਸਥਾ ਦੇ ਪ੍ਰਧਾਨ ਸ: ਔਜਲਾ ਨੇ ਹਾਜ਼ਰ ਸਾਹਿਤਕਾਰਾਂ ਨੂੰ 'ਜੀ ਆਇਆਂ' ਕਹਿੰਦੇ ਹੋਏ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਲਈ ਹੋਰ ਸਾਹਿਰਦ ਹੋਣ ਦੀ ਅਪੀਲ ਕੀਤੀ | ਇਸ ਮੌਕੇ ਨੌਜਵਾਨ ਸ਼ਾਇਰ ਬਲਵੰਤ ਸਿੰਘ ਗਿਆਸਪੁਰਾ ਰਚਿਤ ਕਾਵਿ ਸੰਗ੍ਰਹਿ 'ਤੰੂ ਸੋਚਾਂ ਵਿਚ' ਤੇ ਮਾਨਸਾ ਦੇ ਦੋ ਸ਼ਾਇਰ ਸੁਖਵਿੰਦਰ ਸੁੱਖੀ ਭਿੱਖੀ ਤੇ ਕਰਨ ਭਿੱਖੀ ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ 'ਕੁੜੀਆਂ ਤੇ ਕਵਿਤਾਵਾਂ' ਲੋਕ ਅਰਪਣ ਕੀਤੇ ਗਏ | ਪੁਸਤਕਾਂ ਬਾਰੇ ਪਰਚੇ ਕ੍ਰਮਵਾਰ ਪਿ੍ੰਸੀਪਲ ਅਜਮੇਰ ਸਿੰਘ ਤੇ ਗੁਰਪਾਲ ਸਿੰਘ ਲਿੱਟ ਨੇ ਪੜ੍ਹੇ | ਵਿਚਾਰ ਚਰਚਾ 'ਚ ਮਨਵਿੰਦਰ ਸਿੰਘ ਗਿਆਸਪੁਰਾ, ਹਰਪ੍ਰੀਤ ਸਿੰਘ ਮੀਤ ਅਤੇ ਡਾ: ਗੁਲਜ਼ਾਰ ਪੰਧੇਰ ਨੇ ਹਿੱਸਾ ਲਿਆ | ਇਸ ਉਪਰੰਤ ਤਿੰਨ ਸਾਹਿਤਕ ਸਖਸ਼ੀਅਤਾਂ ਪ੍ਰੋ: ਕ੍ਰਿਸ਼ਨ ਸਿੰਘ, ਪ੍ਰੋ: ਗੁਰਪ੍ਰੀਤ ਕੌਰ ਸੈਣੀ (ਹਰਿਆਣਾ) ਤੇ ਸਵਰਨਜੀਤ ਕੌਰ ਗਰੇਵਾਲ ਦਾ ਸਾਹਿਤਕ ਖੇਤਰ 'ਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਗੁਰਭਜਨ ਗਿੱਲ ਨੇ ਪੁਸਤਕਾਂ ਦੇ ਲੇਖਕਾਂ ਤੇ ਸਨਮਾਨਿਤ ਸਖਸ਼ੀਅਤਾਂ ਨੂੰ ਵਧਾਈ ਦਿੱਤੀ | ਇਸ ਮੌਕੇ ਹੋਏ ਕਵੀ ਦਰਬਾਰ 'ਚ ਸਿਮਰ, ਪ੍ਰੀਤੀ ਸ਼ੈਲੀ, ਸੁਰਜੀਤ ਕੌਰ, ਜਸਵਿੰਦਰ ਕੌਰ ਫਗਵਾੜਾ, ਤ੍ਰੈਲੋਚਨ ਲੋਚੀ, ਕਰਨ ਭੀਖੀ, ਹਰਦੇਵ ਸਿੰਘ ਕਲਸੀ, ਹਰਲੀਨ ਸੋਨਾ, ਇੰਜ: ਸੁਰਜਨ ਸਿੰਘ, ਸੰਪੂਰਨ ਸਨਮ, ਜਗਸ਼ਰਨ ਛੀਨਾ, ਰਵਿੰਦਰ ਸਿੰਘ ਦੀਵਾਨਾ, ਗੁਰਵਿੰਦਰ ਸ਼ੇਰਗਿੱਲ, ਰਜਿੰਦਰ ਨਾਥ ਸ਼ਰਮਾ ਆਦਿ ਕਵੀਆਂ ਨੇ ਹਿੱਸਾ ਲਿਆ | ਪਿ੍ੰਸੀਪਲ ਪ੍ਰੇਮ ਸਿੰਘ ਬਜਾਜ, ਸਰਪੰਚ ਰਤਨ ਸਿੰਘ ਕਮਾਲਪੁਰੀ, ਸੁਰਿੰਦਰ ਕੈਲੇ, ਰਘਬੀਰ ਕੈਲੇ, ਰਘਬੀਰ ਸਿੰਘ ਸੰਧੂ, ਪਿ੍ੰ: ਇੰਦਰਜੀਤਪਾਲ ਕੌਰ, ਪਿ੍ੰ: ਹਰੀ ਕ੍ਰਿਸ਼ਨ ਮਾਇਰ ਆਦਿ ਨੇ ਵੀ ਹਾਜ਼ਰੀ ਭਰੀ |

Sunday 26 May 2013

ਸਿਰਜਣਧਾਰਾ ਵੱਲੋਂ ਸਿਲਵਰ ਜੁਬਲੀ ਸਮਾਰੋਹ

ਲੁਧਿਆਣਾ, 1 ਜੂਨ (ਨਿੱਝਰ)-ਸਿਰਜਣਧਾਰਾ ਵੱਲੋਂ ਆਪਣਾ ਸਿਲਵਰ ਜੁਬਲੀ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਪੰਜਾਬੀ ਮਾਂ ਡਾਟ ਕਾਮ ਦੇ ਸਤਿੰਦਰਜੀਤ ਸਿੰਘ ਸਿੱਧੂ (ਅਮਰੀਕਾ), ਜਗਜੀਤ ਸਿੰਘ ਬਾਵਰਾ, ਡਾ: ਸ਼ਰਨਜੀਤ ਕੌਰ ਚੰਡੀਗਡ਼੍ਹ, ਇੰਜ: ਸੁਖਦੇਵ ਸਿੰਘ ਲਾਜ, ਈਸ਼ਰ ਸਿੰਘ ਸੋਬਤੀ ਤੇ ਬੇਅੰਤ ਸਿੰਘ ਸਰਹੱਦੀ ਤੇ ਮੋਹਨ ਲਾਲ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ | ਪ੍ਰਧਾਨਗੀ ਮੰਡਲ ਚ ਬਲਜੀਤ ਕੌਰ, ਸਰਬਇੰਦਰ ਕੌਰ, ਜਗਦੇਵ ਸਿੰਘ ਜੱਸੋਵਾਲ, ਕਰਮਜੀਤ ਸਿੰਘ ਔਜਲਾ, ਪ੍ਰੋ: ਗੁਰਚਰਨ ਕੌਰ ਕੋਚਰ ਤੇ ਮਨਿੰਦਰਜੀਤ ਕੌਰ ਔਜਲਾ ਸ਼ਾਮਿਲ ਹੋਏ |

 ਸਭਾ ਦੇ ਪ੍ਰਧਾਨ ਸ: ਔਜਲਾ ਨੇ ਸਭਾ ਦੇ ਇਤਿਹਾਸ ਤੇ ਚਾਨਣਾ ਪਾਉਂਦਿਆਂ ਆਏ ਸੱਜਣਾਂ ਨੂੰ ਜੀ ਆਇਆਂ ਕਿਹਾ | ਉਘੇ ਨਾਵਲਕਾਰ ਮਿੱਤਰ ਸੈਨ ਮੀਤ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨਾਲ ਜੁਡ਼ੇ ਅਦਾਰਿਆਂ ਦੀ ਕਾਰਗੁਜ਼ਾਰੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਖੇਤਰ ḗਚ ਅਹਿਮ ਯੋਗਦਾਨ ਪਾਉਣ ਵਾਲੀਆਂ ਕੁੱਝ ਸੰਸਥਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ḗਚ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਗੁਰਭਜਨ ਗਿੱਲ ਤੇ ਸੁਖਦੇਵ ਸਿੰਘ ਸਰਸਾ, ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਬਲਦੇਵ ਸਿੰਘ ਸਡ਼ਕਨਾਮਾ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਡਾ: ਤੇਜਵੰਤ ਮਾਨ, ਪ੍ਰੋ: ਮੋਹਨ ਸਿੰਘ ਫਾਊਡੇਸ਼ਨ ਵੱਲੋਂ ਪ੍ਰਗਟ ਸਿੰਘ ਗਰੇਵਾਲ, ਸਾਹਿਤ ਸਭਾ ਮਲੇਰਕੋਟਲਾ ਵੱਲੋਂ ਐਸ ਤਰਸੇਮ, ਕਲਾ ਪੀਠ ਫਿਰੋਜ਼ਪੁਰ ਵੱਲੋਂ ਹਰਮੀਤ ਵਿਦਿਆਰਥੀ, ਰਾਮਪੁਰ ਲਿਖਾਰੀ ਸਭਾ ਵੱਲੋਂ ਸੁਰਿੰਦਰ ਰਾਮਪੁਰੀ, ਪੰਜਾਬੀ ਲਿਖਾਰੀ ਸਭਾ ਚੰਡੀਗਡ਼੍ਹ ਵੱਲੋਂ ਸ੍ਰੀ ਰਾਮ ਅਰਸ਼, ਸ਼ਾਮ ਸਿੰਘ ਅੰਗ ਸੰਗ, ਮਨਮੋਹਨ ਸਿੰਘ ਦਾਉਂ, ਪੰਜਾਬੀ ਸਾਹਿਤ ਸਭਾ, ਪੀ. ਏ. ਯੂ. ਵੱਲੋਂ ਡਾ: ਗੁਲਜ਼ਾਰ ਪੰਧੇਰ ਤੇ ਗੁਰਸ਼ਰਨ ਸਿੰਘ ਨਰੂਲਾ ਅਤੇ ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਸਾਧੂ ਰਾਮ ਲੰਡੇਆਣਵੀ ਤੇ ਗੁਰਜੰਟ ਕਲਸੀ ਨੇ ਸਨਮਾਨ ਚਿੰਨ੍ਹ ਹਾਸਲ ਕੀਤੇ | ਗੁਰਨਾਮ ਸਿੰਘ ਸੀਤਲ ਦੀ ਹਾਸਰਸ ਪੁਸਤਕ 'ਹਾਸੇ ਦੇ ਵਪਾਰੀ' ਵੀ ਇਸ ਮੌਕੇ ਲੋਕ ਅਰਪਣ ਕੀਤੀ ਗਈ | ਇਸ ਉਪਰੰਤ ਕਵੀ ਦਰਬਾਰ ਵੀ ਹੋਇਆ | ਅਖੀਰ ਤੇ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ |