Monday 1 July 2013

ਸਿਰਜਣਧਾਰਾ ਵੱਲੋਂ ਦੋ ਪੁਸਤਕਾਂ ਲੋਕ ਅਰਪਣ

ਪੰਜਾਬੀ ਭਵਨ ਲੁਧਿਆਣਾ ਵਿਖੇ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਇਕ ਸ਼ਾਨਦਾਰ ਸਮਾਗਮ ਕਰਵਾਕੇ ਦੋ ਪੁਸਤਕਾਂ ਲੋਕ ਅਰਪਣ ਕਰਨ ਤੋਂ ਇਲਾਵਾ ਤਿੰਨ ਸਾਹਿਤਕ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸ: ਹਾਕਮ ਸਿੰਘ ਗਿਆਸਪੁਰਾ ਸਾਬਕਾ ਮੇਅਰ ਨਗਰ ਨਿਗਮ ਲੁਧਿਆਣਾ ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰਧਾਨਗੀ ਮੰਡਲ 'ਚ ਕਰਮਜੀਤ ਸਿੰਘ ਔਜਲਾ, ਗੁਰਭਜਨ ਗਿੱਲ, ਮਿਤਰਸੈਨ ਮੀਤ, ਗੁਰਚਰਨ ਕੌਰ ਕੋਚਰ, ਦਵਿੰਦਰ ਸੇਖਾ, ਬਲਵੰਤ ਸਿੰਘ ਗਿਆਸਪੁਰਾ ਤੇ ਸੁਖਵਿੰਦਰ ਭੀਖੀ ਬੈਠੇ | ਸੰਸਥਾ ਦੇ ਪ੍ਰਧਾਨ ਸ: ਔਜਲਾ ਨੇ ਹਾਜ਼ਰ ਸਾਹਿਤਕਾਰਾਂ ਨੂੰ 'ਜੀ ਆਇਆਂ' ਕਹਿੰਦੇ ਹੋਏ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਲਈ ਹੋਰ ਸਾਹਿਰਦ ਹੋਣ ਦੀ ਅਪੀਲ ਕੀਤੀ | ਇਸ ਮੌਕੇ ਨੌਜਵਾਨ ਸ਼ਾਇਰ ਬਲਵੰਤ ਸਿੰਘ ਗਿਆਸਪੁਰਾ ਰਚਿਤ ਕਾਵਿ ਸੰਗ੍ਰਹਿ 'ਤੰੂ ਸੋਚਾਂ ਵਿਚ' ਤੇ ਮਾਨਸਾ ਦੇ ਦੋ ਸ਼ਾਇਰ ਸੁਖਵਿੰਦਰ ਸੁੱਖੀ ਭਿੱਖੀ ਤੇ ਕਰਨ ਭਿੱਖੀ ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ 'ਕੁੜੀਆਂ ਤੇ ਕਵਿਤਾਵਾਂ' ਲੋਕ ਅਰਪਣ ਕੀਤੇ ਗਏ | ਪੁਸਤਕਾਂ ਬਾਰੇ ਪਰਚੇ ਕ੍ਰਮਵਾਰ ਪਿ੍ੰਸੀਪਲ ਅਜਮੇਰ ਸਿੰਘ ਤੇ ਗੁਰਪਾਲ ਸਿੰਘ ਲਿੱਟ ਨੇ ਪੜ੍ਹੇ | ਵਿਚਾਰ ਚਰਚਾ 'ਚ ਮਨਵਿੰਦਰ ਸਿੰਘ ਗਿਆਸਪੁਰਾ, ਹਰਪ੍ਰੀਤ ਸਿੰਘ ਮੀਤ ਅਤੇ ਡਾ: ਗੁਲਜ਼ਾਰ ਪੰਧੇਰ ਨੇ ਹਿੱਸਾ ਲਿਆ | ਇਸ ਉਪਰੰਤ ਤਿੰਨ ਸਾਹਿਤਕ ਸਖਸ਼ੀਅਤਾਂ ਪ੍ਰੋ: ਕ੍ਰਿਸ਼ਨ ਸਿੰਘ, ਪ੍ਰੋ: ਗੁਰਪ੍ਰੀਤ ਕੌਰ ਸੈਣੀ (ਹਰਿਆਣਾ) ਤੇ ਸਵਰਨਜੀਤ ਕੌਰ ਗਰੇਵਾਲ ਦਾ ਸਾਹਿਤਕ ਖੇਤਰ 'ਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਗੁਰਭਜਨ ਗਿੱਲ ਨੇ ਪੁਸਤਕਾਂ ਦੇ ਲੇਖਕਾਂ ਤੇ ਸਨਮਾਨਿਤ ਸਖਸ਼ੀਅਤਾਂ ਨੂੰ ਵਧਾਈ ਦਿੱਤੀ | ਇਸ ਮੌਕੇ ਹੋਏ ਕਵੀ ਦਰਬਾਰ 'ਚ ਸਿਮਰ, ਪ੍ਰੀਤੀ ਸ਼ੈਲੀ, ਸੁਰਜੀਤ ਕੌਰ, ਜਸਵਿੰਦਰ ਕੌਰ ਫਗਵਾੜਾ, ਤ੍ਰੈਲੋਚਨ ਲੋਚੀ, ਕਰਨ ਭੀਖੀ, ਹਰਦੇਵ ਸਿੰਘ ਕਲਸੀ, ਹਰਲੀਨ ਸੋਨਾ, ਇੰਜ: ਸੁਰਜਨ ਸਿੰਘ, ਸੰਪੂਰਨ ਸਨਮ, ਜਗਸ਼ਰਨ ਛੀਨਾ, ਰਵਿੰਦਰ ਸਿੰਘ ਦੀਵਾਨਾ, ਗੁਰਵਿੰਦਰ ਸ਼ੇਰਗਿੱਲ, ਰਜਿੰਦਰ ਨਾਥ ਸ਼ਰਮਾ ਆਦਿ ਕਵੀਆਂ ਨੇ ਹਿੱਸਾ ਲਿਆ | ਪਿ੍ੰਸੀਪਲ ਪ੍ਰੇਮ ਸਿੰਘ ਬਜਾਜ, ਸਰਪੰਚ ਰਤਨ ਸਿੰਘ ਕਮਾਲਪੁਰੀ, ਸੁਰਿੰਦਰ ਕੈਲੇ, ਰਘਬੀਰ ਕੈਲੇ, ਰਘਬੀਰ ਸਿੰਘ ਸੰਧੂ, ਪਿ੍ੰ: ਇੰਦਰਜੀਤਪਾਲ ਕੌਰ, ਪਿ੍ੰ: ਹਰੀ ਕ੍ਰਿਸ਼ਨ ਮਾਇਰ ਆਦਿ ਨੇ ਵੀ ਹਾਜ਼ਰੀ ਭਰੀ |

No comments:

Post a Comment