Sunday 26 May 2013

ਸਿਰਜਣਧਾਰਾ ਵੱਲੋਂ ਸਿਲਵਰ ਜੁਬਲੀ ਸਮਾਰੋਹ

ਲੁਧਿਆਣਾ, 1 ਜੂਨ (ਨਿੱਝਰ)-ਸਿਰਜਣਧਾਰਾ ਵੱਲੋਂ ਆਪਣਾ ਸਿਲਵਰ ਜੁਬਲੀ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਪੰਜਾਬੀ ਮਾਂ ਡਾਟ ਕਾਮ ਦੇ ਸਤਿੰਦਰਜੀਤ ਸਿੰਘ ਸਿੱਧੂ (ਅਮਰੀਕਾ), ਜਗਜੀਤ ਸਿੰਘ ਬਾਵਰਾ, ਡਾ: ਸ਼ਰਨਜੀਤ ਕੌਰ ਚੰਡੀਗਡ਼੍ਹ, ਇੰਜ: ਸੁਖਦੇਵ ਸਿੰਘ ਲਾਜ, ਈਸ਼ਰ ਸਿੰਘ ਸੋਬਤੀ ਤੇ ਬੇਅੰਤ ਸਿੰਘ ਸਰਹੱਦੀ ਤੇ ਮੋਹਨ ਲਾਲ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ | ਪ੍ਰਧਾਨਗੀ ਮੰਡਲ ਚ ਬਲਜੀਤ ਕੌਰ, ਸਰਬਇੰਦਰ ਕੌਰ, ਜਗਦੇਵ ਸਿੰਘ ਜੱਸੋਵਾਲ, ਕਰਮਜੀਤ ਸਿੰਘ ਔਜਲਾ, ਪ੍ਰੋ: ਗੁਰਚਰਨ ਕੌਰ ਕੋਚਰ ਤੇ ਮਨਿੰਦਰਜੀਤ ਕੌਰ ਔਜਲਾ ਸ਼ਾਮਿਲ ਹੋਏ |

 ਸਭਾ ਦੇ ਪ੍ਰਧਾਨ ਸ: ਔਜਲਾ ਨੇ ਸਭਾ ਦੇ ਇਤਿਹਾਸ ਤੇ ਚਾਨਣਾ ਪਾਉਂਦਿਆਂ ਆਏ ਸੱਜਣਾਂ ਨੂੰ ਜੀ ਆਇਆਂ ਕਿਹਾ | ਉਘੇ ਨਾਵਲਕਾਰ ਮਿੱਤਰ ਸੈਨ ਮੀਤ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨਾਲ ਜੁਡ਼ੇ ਅਦਾਰਿਆਂ ਦੀ ਕਾਰਗੁਜ਼ਾਰੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਖੇਤਰ ḗਚ ਅਹਿਮ ਯੋਗਦਾਨ ਪਾਉਣ ਵਾਲੀਆਂ ਕੁੱਝ ਸੰਸਥਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ḗਚ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਗੁਰਭਜਨ ਗਿੱਲ ਤੇ ਸੁਖਦੇਵ ਸਿੰਘ ਸਰਸਾ, ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਬਲਦੇਵ ਸਿੰਘ ਸਡ਼ਕਨਾਮਾ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਡਾ: ਤੇਜਵੰਤ ਮਾਨ, ਪ੍ਰੋ: ਮੋਹਨ ਸਿੰਘ ਫਾਊਡੇਸ਼ਨ ਵੱਲੋਂ ਪ੍ਰਗਟ ਸਿੰਘ ਗਰੇਵਾਲ, ਸਾਹਿਤ ਸਭਾ ਮਲੇਰਕੋਟਲਾ ਵੱਲੋਂ ਐਸ ਤਰਸੇਮ, ਕਲਾ ਪੀਠ ਫਿਰੋਜ਼ਪੁਰ ਵੱਲੋਂ ਹਰਮੀਤ ਵਿਦਿਆਰਥੀ, ਰਾਮਪੁਰ ਲਿਖਾਰੀ ਸਭਾ ਵੱਲੋਂ ਸੁਰਿੰਦਰ ਰਾਮਪੁਰੀ, ਪੰਜਾਬੀ ਲਿਖਾਰੀ ਸਭਾ ਚੰਡੀਗਡ਼੍ਹ ਵੱਲੋਂ ਸ੍ਰੀ ਰਾਮ ਅਰਸ਼, ਸ਼ਾਮ ਸਿੰਘ ਅੰਗ ਸੰਗ, ਮਨਮੋਹਨ ਸਿੰਘ ਦਾਉਂ, ਪੰਜਾਬੀ ਸਾਹਿਤ ਸਭਾ, ਪੀ. ਏ. ਯੂ. ਵੱਲੋਂ ਡਾ: ਗੁਲਜ਼ਾਰ ਪੰਧੇਰ ਤੇ ਗੁਰਸ਼ਰਨ ਸਿੰਘ ਨਰੂਲਾ ਅਤੇ ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਸਾਧੂ ਰਾਮ ਲੰਡੇਆਣਵੀ ਤੇ ਗੁਰਜੰਟ ਕਲਸੀ ਨੇ ਸਨਮਾਨ ਚਿੰਨ੍ਹ ਹਾਸਲ ਕੀਤੇ | ਗੁਰਨਾਮ ਸਿੰਘ ਸੀਤਲ ਦੀ ਹਾਸਰਸ ਪੁਸਤਕ 'ਹਾਸੇ ਦੇ ਵਪਾਰੀ' ਵੀ ਇਸ ਮੌਕੇ ਲੋਕ ਅਰਪਣ ਕੀਤੀ ਗਈ | ਇਸ ਉਪਰੰਤ ਕਵੀ ਦਰਬਾਰ ਵੀ ਹੋਇਆ | ਅਖੀਰ ਤੇ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ |

No comments:

Post a Comment