Sunday 11 July 2021

ਦਵਿੰਦਰ ਸਿੰਘ ਸੇਖਾ ਵੱਲੋਂ ਸੰਪਾਦਿਤ `ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ` ਸਾਹਿਤ ਅਰਪਣ ਕੀਤਾ ਗਿਆ


ਸਾਹਿਤਕ ਸੰਸਥਾ ਸਿਰਜਣਧਾਰਾ ਲੁਧਿਆਣਾ ਵੱਲੋਂ ਲੋਕ ਸਾਹਿਤ ਮੰਚ, ਪੰਜਾਬੀਮਾਂ.ਕੌਮ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸਹਿਯੋਗ ਨਾਲ ਨਿਰਪੱਖ ਸੋਚ ਰੱਖਣ ਵਾਲੇ ਪੱਤਰਕਾਰ ਹਰਬੀਰ ਸਿੰਘ ਭੰਵਰ ਦੇ ਸਨਮਾਨ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਵਿਚ ਪ੍ਰਸਿਧ ਨਾਵਲਕਾਰ ਦਵਿੰਦਰ ਸਿੰਘ ਸੇਖਾ ਵੱਲੋਂ ਸੰਪਾਦਿਤ `ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ` ਸਾਹਿਤ ਅਰਪਣ ਕੀਤਾ ਗਿਆਪ੍ਰਧਾਨਗੀ ਮੰਡਲ ਵਿਚ ਉਘੇ ਚਿੰਤਕ ਪ੍ਰੋ. ਚਮਨ ਲਾਲ, ਉਘੇ ਸੰਪਾਦਕ ਸ੍ਰੀ ਵਰਿੰਦਰ ਵਾਲੀਆ, ਡਾ. ਸਰੋਜ ਰਾਣੀ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਹਰਬਖਸ਼ ਗਰੇਵਾਲ ਸ਼ਾਮਲ ਹੋਏ ਮਹਿੰਦਰ ਸੇਖੋਂ ਨੇ ਆਏ ਹੋਏ ਮਹਿਮਾਨਾਂ ਲਈ ਸਵਾਗਤੀ ਸ਼ਬਦ ਆਖੇ ਭੰਵਰ ਦੀ ਸਖਸ਼ੀਅਤ ਬਾਰੇ ਬੋਲਦਿਆਂ ਪ੍ਰੋ. ਚਮਨ ਲਾਲ ਨੇ ਕਿਹਾ ਕਿ ਸਮੁੱਚੀ ਜ਼ਿੰਦਗੀ ਸੱਚੀ ਪੱਤਰਕਾਰੀ ਦਾ ਮੁਦਈ ਬਣ ਕੇ ਜਿਉਣ ਵਾਲਾ ਭੰਵਰ ਬਹੁਪੱਖੀ ਸਖਸ਼ੀਅਤ ਦਾ ਮਾਲਕ ਹੈ ਵਰਿੰਦਰ ਵਾਲੀਆ ਜੀ ਨੇ ਕਿਹਾ ਕਿ ਹਰਬੀਰ ਭੰਵਰ ਉਨ੍ਹਾਂ ਦੇ ਗੁਰੂ ਹਨ ਜਿਨ੍ਹਾਂ ਨੇ ਸੱਚੀ ਅਤੇ ਦਲੇਰਾਨਾ ਪੱਤਰਕਾਰੀ ਕਰ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ ਡਾ. ਸਰੋਜ ਰਾਣੀ ਨੇ ਭੰਵਰ ਦੀਆਂ ਲਿਖਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭੰਵਰ ਵੱਲੋਂ ਲਿਖੀਆਂ ਪੁਸਤਕਾਂ ਨੇ ਇਤਿਹਾਸਕ ਮੁਕਾਮ ਹਾਸਲ ਕਰ ਲਿਆ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣਨਗੀਆਂ ਪ੍ਰਸਿਧ ਲੇਖਕ ਮਿੱਤਰ ਸੈਨ ਮੀਤ ਨੇ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕਰਦਿਆਂ ਪੁਸਤਕ ਨੂੰ ਬੜੀ ਸ਼ਿੱਦਤ ਅਤੇ ਮਿਹਨਤ ਨਾਲ ਤਿਆਰ ਕਰਨ ਲਈ ਦਵਿੰਦਰ ਸਿੰਘ ਸੇਖਾ ਦੀ ਭਰਪੂਰ ਸਰਾਹਣਾ ਕੀਤੀ ਅਤੇ ਕਿਹਾ ਕਿ ਸੇਖਾ ਨੇ ਇਕ ਵਡ ਅਕਾਰੀ ਇਤਿਹਾਸਕ ਦਸਤਵੇਜ ਤਿਆਰ ਕੀਤਾ ਹੈ ਜੋ ਸਾਂਭਣਯੋਗ ਹੈ ਪ੍ਰਧਾਨਗੀ ਮੰਡਲ ਵੱਲੋਂ ੳਤੇ ਚਾਰ ਸੰਸਥਾਵਾਂ ਵੱਲੋਂ ਭੰਵਰ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਕੈਲਾਸ਼ ਭੰਵਰ ਦਾ ਸਨਮਾਨ ਵੀ ਕੀਤਾਇਸ ਮੌਕੇ ਹਰਬਖਸ਼ ਗਰੇਵਾਲ, ਸਤਨਾਮ ਕੋਮਲ, ਤਰਸੇਮ ਦਿਉਗੁਣ, ਸੁਖਦੇਵ ਸਿੰਘ ਲਾਜ ਨੇ ਵੀ ਭੰਵਰ ਦੀ ਸਖਸ਼ੀਅਤ ਬਾਰੇ ਰੋਸ਼ਨੀ ਪਾਈਇਸ ਪ੍ਰਭਾਵਸ਼ਾਲੀ ਸਮਾਗਮ ਦੀ ਸਟੇਜ ਦਾ ਸੰਚਾਲਨ ਡਾ. ਗੁਲਜ਼ਾਰ ਪੰਧੇਰ ਨੇ ਕੀਤਾ ਅਤੇ ਸਿਰਜਣਧਾਰਾ ਦੇ ਮੀਤ ਪ੍ਰਧਾਨ ਅਮਰਜੀਤ ਸ਼ੇਰਪੁਰੀ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਸ਼ਰੋਮਣੀ ਸਾਹਿਤਕਾਰ ਫਕੀਰ ਚੰਦ ਸ਼ੁਕਲਾ, ਦਲਬੀਰ ਲੁਧਿਆਣਵੀ, ਸਤੀਸ਼ ਗੁਲਾਟੀ, ਸੁਰਿੰਦਰਦੀਪ, ਸੁਖਦੇਵ ਸਿੰਘ ਲਾਜ, ਜਰਨੈਲ ਸਿੰਘ ਮਘੇੜਾ, ਹਰਮਨਪ੍ਰੀਤ ਸਿੰਘ, ਅਗਮਵੀਰ ਸਿੰਘ, ਸਿਮਰਨਪ੍ਰੀਤ ਸਿੰਘ, ਬਲਕੌਰ ਸਿੰਘ, ਪ੍ਰਿੰ. ਰਣਜੀਤ ਸਿੰਘ ਅਤੇ ਹੋਰ ਨਾਮਵਰ ਸਖਸ਼ੀਅਤਾਂ ਵੀ ਹਾਜਰ ਸਨ  
                        PHOTOS
            Movie

No comments:

Post a Comment