Monday 2 June 2014

'ਦੋ ਸਤਰਾਂ ਦਾ ਗੀਤ' ਲੋਕ ਅਰਪਣ ਕੀਤੀ ਗਈ

ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ 31 ਮਈ ਨੂੰ ਇਕ ਸ਼ਾਨਦਾਰ ਸਮਾਗਮ ਕਰ ਕੇ ਸ. ਹਰਪਾਲ ਸਿੰਘ ਮੰਡੇਰ ਅਤੇ ਬਲਜਿੰਦਰ ਕੌਰ ਟੀਨਾ (ਪਤੀ-ਪਤਨੀ) ਦੋਹਾਂ ਦੀ ਸਾਂਝੀ ਲਿਖੀ ਗਈ ਪੁਸਤਕ 'ਦੋ ਸਤਰਾਂ ਦਾ ਗੀਤ' ਲੋਕ ਅਰਪਣ ਕੀਤੀ ਗਈ।ਪ੍ਰਧਾਨਗੀ ਮੰਡਲ ਵਿਚ ਸ੍ਰੀ ਸੋਮ ਨਾਥ (ਸਹਾ. ਸੰਪਾਦਕ ਯੁਗ ਬੋਧ) ਮਨਮੋਹਨ ਸਿੰਘ ਪੰਛੀ, ਹਰਬੰਸ ਸਹੋਤਾ, ਕਰਮਜੀਤ ਸਿੰਘ ਔਜਲਾ, ਗੁਰਚਰਨ ਕੌਰ ਕੋਚਰ, ਦਵਿੰਦਰ ਸਿੰਘ ਸੇਖਾ, ਹਰਪਾਲ ਮੰਡੇਰ ਅਤੇ ਬਲਜਿੰਦਰ ਕੌਰ ਟੀਨਾ ਸ਼ਾਮਲ ਹੋਏ।ਸਭਾ ਦੇ ਪ੍ਰਧਾਨ ਕਰਮਜੀਤ ਔਜਲਾ ਨੇ ਸਭ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ਪੁਲਿਸ ਵਿਭਾਗ ਵਿਚ ਨੌਕਰੀ ਕਰਦੇ ਹੋਏ ਹਰਪਾਲ ਮੰਡੇਰ ਨੇ ਆਪਣੇ ਕਾਵਿਕ ਮਨ ਸਦਕਾ ਜਿਥੇ ਆਪ ਖੂਬਸੂਰਤ ਸਿਰਜਣਾ ਕੀਤੀ ਹੈ ਉਥੇ ਉਸ ਨੇ ਆਪਣੀ ਧਰਮ-ਪਤਨੀ ਟੀਨਾ ਦੀ ਲਿਖਣ ਕਲਾ ਨੂੰ ਵੀ ਭਰਪੂਰ ਹੁੰਘਾਰਾ ਦਿਤਾ ਹੈ।ਸਭਾ ਦੀ ਜਨਰਲ ਸਕੱਤਰ ਮੈਡਮ ਗੁਰਚਰਨ ਕੌਰ ਕੋਚਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੁਸਤਕ ਵਿਚਲੀ ਸ਼ਾਇਰੀ 'ਨਿੱਜ' ਤੋਂ 'ਪਰ' ਵੱਲ ਨੂੰ ਜਾਂਦੀ ਹੋਈ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੀ ਹੈ।ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸੋਮ ਨਾਥ ਨੇ ਇਸ ਸ਼ਾਇਰੀ ਨੂੰ ਰਵਾਇਤੀ ਅਤੇ ਆਧੁਨਿਕ ਸ਼ਾਇਰੀ ਦਾ ਖੁਬਸੂਰਤ ਸੁਮੇਲ ਆਖਿਆ।ਪ੍ਰਧਾਨਗੀ ਭਾਸ਼ਣ ਵਿਚ ਹਰਬੰਸ ਸਹੋਤਾ ਅਤੇ ਮਨਮੋਹਨ ਸਿੰਘ ਪੰਛੀ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਦਾ ਅਤੇ ਸਪਸ਼ਟ ਭਾਸ਼ਾ ਵਿਚ ਲਿਖੀ ਸ਼ਾਇਰੀ ਪਰਿਵਾਰ ਵਿਚ ਪੜ੍ਹੀ, ਸੁਣੀ ਅਤੇ ਮਾਣੀ ਜਾ ਸਕਦੀ ਹੈ।ਪੁਸਤਕ ਉਤੇ ਹੋਈ ਵਿਚਾਰ ਚਰਚਾ ਵਿਚ ਜਸਵੰਤ ਸਿੰਘ ਬਨਭੌਰੀ, ਪ੍ਰਿੰ, ਇੰਦਰਜੀਤਪਾਲ ਕੌਰ ਭਿੰਡਰ ਅਤੇ ਸਰਬਜੀਤ ਵਿਰਦੀ ਨੇ ਹਿੱਸਾ ਲਿਆ।ਹਰਪਾਲ ਮੰਡੇਰ ਅਤੇ ਟੀਨਾ ਨੇ ਆਪਣੀਆਂ ਰਚਨਾਵਾਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ।

ਸਮਾਗਮ ਦੇ ਦੂਜੇ ਦੌਰ ਵਿਚ ਪੰਜਾਬੀ ਜਾਗਰਣ ਦੇ ਪਤਰਕਾਰ ਰਵਿੰਦਰ ਦੀਵਾਨਾ ਦੇ ਛੋਟੇ ਭਰਾ ਸ. ਨੈਤ ਸਿੰਘ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰਿਆ ਗਿਆ।ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਅਮਰਜੀਤ ਸ਼ੇਰਪੁਰੀ,ਰਘਬੀਰ ਸਿੰਘ ਸੰਧੂ, ਗੁਰਵਿੰਦਰ ਸ਼ੇਰਗਿਲ, ਗੁਰਨਾਮ ਸਿੰਘ ਕੋਮਲ, ਸੰਪੂਰਨ ਸਨਮ, ਇੰਜ. ਸੁਰਜਨ ਸਿੰਘ, ਡਾ. ਪ੍ਰਿਤਪਾਲ ਕੌਰ ਚਾਹਲ, ਕੁਲਵਿੰਦਰ ਕਿਰਨ, ਤ੍ਰੈਲੋਚਨ ਸਿੰਘ, ਸੁਖਵਿੰਦਰ, ਬਲਵੰਤ ਗਿਆਸਪੁਰਾ, ਸ਼ਿਵ ਲੁਧਿਆਣਵੀ, ਪ੍ਰੋ. ਹਰੀ ਕ੍ਰਿਸ਼ਨ ਮਾਇਰ, ਸੁਰਿੰਦਰਪ੍ਰੀਤ ਕਾਉਂਕੇ, ਪਰਗਟ ਇਕੋਲਾਹਾ, ਹਰਦੇਵ ਕਲਸੀ, ਅਭਿਸ਼ੇਕ, ਦਰਸ਼ਨ ਸਿੰਘ ਰਾਇ, ਕਰਨ, ਰਵਿੰਦਰ ਰਵੀ, ਗੁਰਚਰਨ ਕੌਰ ਕੋਚਰ, ਡਾ. ਸੁਰੇਸ਼ ਬਧਨ ਨੇ ਆਪਣੀਆਂ ਤਾਜ਼ਾ ਰਚਨਾਵਾਂ ਸੁਣਾ ਕੇ ਖੂਬਸੂਰਤ ਰੰਗ ਬਖੇਰੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਕੇਸ਼ ਸਿੰਘ ਕਹਿਲ, ਬੁਧ ਸਿੰਘ ਨੀਲੋਂ, ਵਿਜੇ ਕੁਮਾਰ, ਰਜਿੰਦਰਜੀਤ ਸਿੰਘ, ਹਰਕੰਵਲ ਸਿੰਘ, ਬਲਕੌਰ ਸਿੰਘ ਗਿੱਲ, ਗੁਰਦੀਪ ਸਿੰਘ ਮੰਡਹਾਰ, ਕਪਿਲ ਦੇਵ ਮੌਲੜੀ, ਚੇਅਰਮੈਨ ਵਿਜੇ ਕੁਮਾਰ ਮੋਰੀਆ ਆਦਿ ਹਾਜ਼ਰ ਸਨ। ਅੰਤ ਵਿਚ ਸਭਾ ਦੇ ਸੀਨ. ਮੀਤ ਪ੍ਰਧਾਨ ਦਵਿੰਦਰ ਸਿੰਘ ਸੇਖਾ ਨੇ ਸਾਰਿਆਂ ਦਾ ਧੰਨਵਾਦ ਕੀਤਾ।


No comments:

Post a Comment