Tuesday 30 July 2013

ਸਿਰਜਣਧਾਰਾ ਵੱਲੋਂ ਅੰਗਰੇਜ਼ੀ ਨਾਵਲ 'ਅਰਜੁਨਾ ਐਟ ਕਰਾਸ ਰੋਡਜ਼' ਲੋਕ ਅਰਪਣ

ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਵਿਚ ਡਾ: ਰਾਜ ਕੁਮਾਰ ਗਰਗ ਦੇ ਪੰਜਾਬੀ ਭਾਸ਼ਾ 'ਚ ਲਿਖੇ ਗਏ ਨਾਵਲ ਦਾ ਅੰਗਰੇਜ਼ੀ ਅਨੁਵਾਦ ਅਰਜੁਨਾ ਐਟ ਕਰਾਸ ਰੋਡਜ਼' ਲੋਕ ਅਰਪਣ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਉਘੇ ਨਾਵਲਕਾਰ ਮਿੱਤਰ ਸੈਨ ਮੀਤ ਨੇ ਕੀਤੀ | ਉਨ੍ਹਾਂ ਨਾਲ ਡਾ: ਜੋਗਿੰਦਰ ਸਿੰਘ ਨਿਰਾਲਾ, ਡਾ: ਜਗੀਰ ਸਿੰਘ ਜਗਤਾਰ, ਕਰਮਜੀਤ ਸਿੰਘ ਔਜਲਾ, ਡਾ: ਗਰਗ, ਗੁਰਚਰਨ ਕੌਰ ਕੋਚਰ ਅਤੇ ਦਵਿੰਦਰ ਸੇਖਾ ਵੀ ਸ਼ਾਮਿਲ ਹੋਏ | ਸਭਾ ਦੇ ਪ੍ਰਧਾਨ ਸ: ਔਜਲਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਆਖਿਆ ਕਿ ਗਰਗ ਨੇ ਆਪਣੇ ਪੰਜਾਬੀ ਨਾਵਲ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ | ਸਭਾ ਦੀ ਜਨਰਲ ਸਕੱਤਰ ਗੁਰਚਰਨ ਕੌਰ ਕੋਚਰ ਨੇ ਡਾ: ਗਰਗ ਦੇ ਸਾਹਿਤਿਕ ਸਫ਼ਰ ਬਾਰੇ ਗਿਆਨ ਭਰਪੂਰ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਨਾਵਲ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੀ ਤਰਜ਼ਮਾਨੀ ਕਰਦਾ ਹੈ | ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਡਾ: ਨਿਰਾਲਾ ਨੇ ਨਾਵਲ ਬਾਰੇ ਪਰਚਾ ਪੜਿ੍ਹਆ | ਮੀਤ ਨੇ ਆਪਣੇ ਪ੍ਰਧਾਨਗੀ ਭਾਸ਼ਨ 'ਚ ਕਿਹਾ ਕਿ ਲੇਖਕ ਨੇ ਇਸ ਨਾਵਲ ਰਾਹੀਂ ਆਪਣੇ ਹੱਡ ਬੀਤੇ ਜੱਗ ਬੀਤੇ ਤਜ਼ਰਬਿਆਂ ਨੂੰ ਬੜੀ ਹੀ ਖੂਬਸੂਰਤੀ ਨਾਲ ਉਜਾਗਰ ਕੀਤਾ ਹੈ | ਨਾਵਲ ਤੇ ਹੋਰ ਵਿਚਾਰ ਚਰਚਾ ਵਿਚ ਡਾ: ਜਗਤਾਰ, ਮੇਜਰ ਸਿੰਘ ਗਿੱਲ ਤੇ ਪਿ੍ੰ: ਇੰਦਰਜੀਤ ਪਾਲ ਕੌਰ ਭਿੰਡਰ ਨੇ ਹਿੱਸਾ ਲਿਆ | ਸਮਾਗਮ ਦੇ ਦੂਸਰੇ ਦੌਰ 'ਚ ਕਰਵਾਏ ਗਏ ਕਵੀ ਦਰਬਾਰ ਵਿਚ ਬਲਵੰਤ ਸਿੰਘ ਗਿਆਸਪੁਰਾ, ਰਜਿੰਦਰ ਵਰਮਾ, ਬੁੱਧ ਸਿੰਘ ਨੀਲੋਂ, ਇੰਜ: ਸੁਰਜਨ ਸਿੰਘ ਸੁਰਜਨ, ਜਗਸ਼ਰਨ ਸਿੰਘ ਛੀਨਾ, ਰਘਬੀਰ ਸਿੰਘ ਸੰਧੂ, ਐਡਵੋਕੇਟ ਦਰਸ਼ਨ ਸਿੰਘ ਰਾਏ, ਸ਼ਿਵ ਰਾਜ ਲੁਧਿਆਣਵੀਂ, ਪ੍ਰਗਟ ਸਿੰਘ ਇਕੋਲਾਹਾ ਅਤੇ ਗੁਰਮੁੱਖ ਸਿੰਘ ਚਾਨਾ ਆਦਿ ਕਵੀਆਂ ਨੇ ਆਪੋ ਆਪਣੀਆਂ ਤਾਜ਼ਾ ਕਵਿਤਾਵਾਂ ਸੁਣਾਈਆਂ |ਅੰਤ ਵਿਚ ਸੰਸਥਾ ਦੇ ਸੀ. ਮੀਤ ਪ੍ਰਧਾਨ ਦਵਿੰਦਰ ਸਿੰਘ ਸੇਖਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

PHOTOS

No comments:

Post a Comment